ਸਲੰਸਰ ਬਦਲਣ ਵਾਲੇ ਮਿਸਤਰੀਆਂ ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ : ਜ਼ਿਲਾ ਟ੍ਰੈਫਿਕ ਇੰਚਾਰਜ
ਸੇਰਪੁਰ, 15 ਜੂਨ ( ਹਰਜੀਤ ਸਿੰਘ ਕਾਤਿਲ ,ਬਲਵਿੰਦਰ ਧਾਲੀਵਾਲ ) – ਅੱਜ ਕਸਬੇ ਦੇ ਕਾਤਰੋੰ ਚੌਕ ਵਿੱਚ ਸਬ ਇੰਸਪੈਕਟਰ ਪਵਨ ਸ਼ਰਮਾ ਜਿਲ੍ਹਾ ਟ੍ਰੈਫਿਕ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਦੇ ਪਟਾਖੇ ਪਵਾਉਣ ਵਾਲੇ ਮਨਚਲੇ ਲੋਕਾਂ ਦੇ ਟ੍ਰੈਫਿਕ ਇੰਚਾਰਜ ਵੱਲੋਂ ਚਲਾਨ ਕੱਟ ਕੇ ਪਟਾਖੇ ਪਵਾਏ ਗਏ ਤੇ ਇੱਕ ਬੁਲਟ ਮੋਟਰਸਾਈਕਲ ਨੂੰ ਥਾਣੇ ਬੰਦ ਕੀਤਾ ਗਿਆ । ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪਬਲਿਕ ਪਾਵਰ ਮਿਸ਼ਨ ਦੇ ਫਾਊਂਡਰ ਐਂਡ ਚੀਫ਼ ਕਨਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ ਪਾਵਰ ਮਿਸ਼ਨ ਅਤੇ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਮਿਲਕੇ ਸਾਂਝਾ ਟਰੈਫਿਕ ਜਾਗਰੂਕਤਾ ਅਭਿਆਨ ਵੀ ਚਲਾਇਆ ।
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਟ੍ਰੈਫਿਕ ਇੰਚਾਰਜ ਪਵਨ ਸਰਮਾ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਕੀਤੇ ਆਡਰ ਤੇ ਮਾਣਯੋਗ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਤਹਿਤ ਚਲਾਨ ਕੱਟੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਬੋਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਨਾਲ-ਨਾਲ ਹੁਣ ਬੋਲਟ ਮੋਟਰਸਾਈਕਲਾਂ ਦੇ ਸਲੰਸਰ ਬਦਲਣ ਵਾਲੇ ਮਿਸਤਰੀਆਂ ਤੇ ਵੀ ਧਾਰਾ 188 ਤਹਿਤ ਪੁਲਿਸ ਕਾਰਵਾਈ ਕੀਤੀ ਜਾਵੇਗੀ । ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਟਰ ਸਾਈਕਲ ਦੇ ਕਾਗਜ਼ਾਤ ਪੂਰੇ ਦੇ ਕੇ ਭੇਜਣ ।
ਇਸ ਮੌਕੇ ਸੰਜੇ ਕੁਮਾਰ ਰੈਫਿਕ ਇੰਚਾਰਜ ਧੂਰੀ, ਹਰਦੇਵ ਸਿੰਘ ਜ਼ਿਲ੍ਹਾ ਐਜੂਕੇਸਨਇੰਚਾਰਜ,ਹੈੱਡਕਾਸਟੇਬਲ ਬੇਅੰਤ ਸਿੰਘ ,ਅਵਤਾਰ ਸਿੰਘ ਤੋਂ ਇਲਾਵਾ ਪਬਲਿਕ ਪਾਵਰ ਮਿਸ਼ਨ ਤੋਂ ਜਗਤਾਰ ਸਿੰਘ, ਵਿਜੇ ਕੁਮਾਰ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ ਹਾਜ਼ਰ ਸਨ ।
Related