ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਇਕੱਤਰਤਾ ਹੋਈ

ਸ਼ੇਰਪੁਰ , 15 ਜੂਨ ( ਹਰਜੀਤ ਸਿੰਘ ਕਾਤਿਲ,ਬਲਵਿੰਦਰ ਧਾਲੀਵਾਲ  )– ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਥਾਨਕ ਇਕਾਈ ਦੀ ਵਿਸ਼ੇਸ਼ ਇਕੱਤਰਤਾ ਮਾ.ਈਸਰ ਸਿੰਘ  ਕੁਠਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਸਮੇਂ ਵਿੱਚ ਉਲੀਕੇ ਗਏ ਕੰਮਾਂ ਦੀ ਰਿਪੋਰਟਿੰਗ ਕੀਤੀ ਗਈ। ਇਸ ਤੋਂ ਇਲਾਵਾ ਕੁਦਰਤ  ਮਾਨਵ ਕੇਂਦਰਤ ਲੋਕ ਲਹਿਰ ਦੇ ਪ੍ਰਮੁੱਖ ਸਿਧਾਂਤਕ ਆਗੂ ਸਵ. ਸ੍ਰੀ ਆਰ. ਪੀ. ਸ਼ਰਾਫ਼ ਦੀ ਜਨਮ ਭੂਮੀ ਸਾਂਬਾ ( ਜੰਮੂ ਅਤੇ ਕਸ਼ਮੀਰ ) ਵਿਖੇ 24 ਜੂਨ ਨੂੰ ਮਨਾਈ ਜਾ ਰਹੀ ਬਰਸੀ ਸਮਾਗਮ ਵਿਚ ਸ਼ਮਿਲ ਹੋਣ ਲਈ ਵਿਚਾਰਾਂ ਕੀਤੀਆਂ ਗਈਆਂ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਆ. ਪੀ. ਸ਼ਰਾਫ਼ ਜੰਮੂ ਅਤੇ ਕਸ਼ਮੀਰ ਦੀ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਸੰਵਿਧਾਨ ਨੂੰ ਬਾਕੀ ਭਾਰਤ ਦੇ ਸੰਵਿਧਾਨ ਨਾਲੋਂ ਵੱਖਰੇ  ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ।

ਉਹਨਾਂ ਨੇ ਆਪਣੇ ਸੂਬੇ ਦੇ ਵਿਧਾਇਕ  ਹੁੰਦਿਆਂ  ਬੇਜ਼ਮੀਨੇ ਕਿਸਾਨਾਂ (ਕਾਸ਼ਤਕਾਰਾਂ)  ਨੂੰ ਜ਼ਮੀਨ ਦੇ  ਮਾਲਕੀ ਹੱਕ ਦਿਵਾਏ। ਉਹਨਾਂ ਨੇ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਉਸਾਰੀ  ਕਰਕੇ ਇੱਕ ਅਜਿਹਾ ਸਿਧਾਂਤ ਵਿਕਸਤ ਕੀਤਾ ਜਿਹੜਾ ਅੱਜ  ਦੇ ਪੂੰਜੀ ਕੇਂਦਰਤ ਮਾਡਲ ਨੂੰ ਰੱਦ ਕਰਦਾ ਹੈ ਅਤੇ  ਇਕ ਨਵਾਂ ਕੁਦਰਤ ਅਤੇ ਮਾਨਵ ਪੱਖੀ ਮਾਡਲ  ਸਿਰਜਦਾ ਹੈ । ਇਸ ਮੌਕੇ ਕਨਵੀਨਰ ਸੰਦੀਪ  ਸਿੰਘ ਸ਼ੇਰਪੁਰ, ਮਾ. ਦਿਆਲ ਸਿੰਘ, ਰਣਜੀਤ  ਸਿੰਘ ਕਾਲ਼ਾਬੂਲਾ, ਬਹਾਦਰ ਸਿੰਘ ਚੌਧਰੀ, ਬਾਬਾ  ਸੁਰਿੰਦਰ ਸਿੰਘ ਹੇੜੀਕੇ, ਅਨੰਦ ਕੁਮਾਰ ਨੰਦੀ, ਕੇਸਰ  ਸਿੰਘ ਗਰੇਵਾਲ , ਸੁਰਿੰਦਰ ਸਿੰਘ ਜ਼ੈਲਦਾਰ ਆਦਿ ਮੌਜੂਦ ਸਨ।