– ਗਊ ਵੰਸ ਤਸ਼ਕਰੀ ਮਾਮਲੇ ਚ ਗ੍ਰਿਫਤਾਰ ਦੋਸ਼ੀ ਨੂੰ ਵੀ ਜੇਲ ਭੇਜਿਆ, ਟਰੱਕ ਮਲਿਕ ਨਾਮਜ਼ਦ : ਥਾਣਾ ਮੁਖੀ
ਸ਼ੇਰਪੁਰ, 15 ਜੂਨ ( ਹਰਜੀਤ ਸਿੰਘ ਕਾਤਿਲ,ਬਲਵਿੰਦਰ ਧਾਲੀਵਾਲ ) – ਸ਼੍ਰੀ ਸੁਰੇਂਦਰ ਲਾਂਬਾ ਜ਼ਿਲਾ ਪੁਲਿਸ ਮੁਖੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਸ੍ਰ ਕਰਨ ਸਿੰਘ ਸੰਧੂ ਪੀ ਪੀ ਐਸ ਦੀ ਯੋਗ ਰਹਿਨੁਮਾਈ ਹੇਠ ਚੋਰੀ ਦੀਆਂ ਵਾਰਦਾਤਾਂ , ਨਸ਼ੀਲੇ ਪਦਾਰਥਾਂ ਦਾ ਧੰਦਾ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਕਰਨ ਵਾਲਿਆ ਖਿਲਾਫ ਛੇੜੀ ਮੁਹਿੰਮ ਤਹਿਤ ਥਾਣਾ ਸ਼ੇਰਪੁਰ ਦੇ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਮੁਖਬਰੀ ਦੇ ਅਧਾਰ ਤੇ ਪਿਛਲੇ ਸਾਲ 13 ਜਨਵਰੀ 2022 ਨੂੰ ਹੋਈ ਚੋਰੀ ਦੇ ਮੁਕੱਦਮਾ ਨੰ -8 ‘ਚ ਅ / ਧ 380 ਅਧੀਨ ਲੋੜੀਦੇ ਦੋਸ਼ੀ ਬਸੰਤ ਸਿੰਘ ਅਤੇ ਹੈਪੀ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ੇਰਪੁਰ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਬੰਦ ਜੇਲ ਹਵਾਲਾਤ ਭੇਜਿਆ ਗਿਆ ਹੈ।
ਪੂਰੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਧਾਲੀਵਾਲ ਨੇ ਦੱਸਿਆ ਕਿ ਚੋਰੀ ਦੇ ਮਾਮਲੇ ਚ ਸਨਪ੍ਰੀਤ ਸਿੰਘ ਉਰਫ ਸਨਾ ਪੁੱਤਰ ਹਰਬੰਸ ਸਿੰਘ ਵਾਸੀ ਸ਼ੇਰਪੁਰ ਨੂੰ ਪਹਿਲਾਂ ਹੀ ਜੇਲ ਭੇਜਿਆ ਜਾ ਚੁੱਕਾ ਹੈ। ਥਾਣਾ ਮੁਖੀ ਨੇ ਦੱਸਿਆ ਇਸ ਤੋਂ ਇਲਾਵਾ ਸ਼ੇਰਪੁਰ ਪੁਲਿਸ ਵੱਲੋਂ ਬੀਤੇ ਦਿਨੀਂ ਗਊ ਵੰਸ ਤਸ਼ਕਰੀ ਦੇ ਮੁਕੱਦਮਾ ਨੰ -37/2023 ‘ਚ ਗ੍ਰਿਫਤਾਰ ਜੱਸਾ ਮਸੀਹ ਪੁੱਤਰ ਸ਼ਾਂਮੂ ਮਸੀਹ ਵਾਸੀ ਅਮ੍ਰਿਤਸਰ ਨੂੰ ਜੇਲ ਭੇਜਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਟਰੱਕ ਮਾਲਕ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰੰਗੂਵਾਲਾ ਲੁਧਿਆਣਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ । ਇਸ ਮੌਕੇ ਮੁੱਖ ਮੁਨਸ਼ੀ ਰਾਮ ਸਿੰਘ ,ਸਹਾਇਕ ਥਾਣੇਦਾਰ ਗੁਰਪਾਲ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ , ਸਹਾ. ਥਾਣੇਦਾਰ ਚਰਨਜੀਤ ਸਿੰਘ ਤੋ ਇਲਾਵਾ ਹੋਰ ਵੀ ਪੁਲਸ ਮੁਲਾਜ਼ਮ ਹਾਜ਼ਰ ਸਨ ।