ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ.

ਖੂਨਦਾਨ ਕੈਂਪਾਂ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਲੈ ਕੇ ਹੋਈ ਗੱਲਬਾਤ…..
ਪਟਿਆਲਾ 15 ਮਈ : ਜਾਗਦੇ ਰਹੋ ਕਲੱਬ ਪਟਿਆਲਾ ਮਿਸ਼ਨ ਲੋਕ ਸੇਵਾ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਇਹ ਮੁਲਾਕਾਤ ਬੀਤੀ ਦਿਨੀ ਛਪੀ ਖਬਰ ਦੇ ਸੰਬੰਧ ਵਿੱਚ ਹੋਈ।ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਖੂਨਦਾਨ ਸੇਵਾ ਦੇ ਸੰਬੰਧ ਵਿੱਚ ਗਲਤ ਜਾਣਕਾਰੀ ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਸੀ।
ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਖੂਨ ਨੂੰ ਨਾ ਤਾ ਵੇਚਿਆ ਜਾ ਸਕਦਾ, ਨਾ ਕਦੇ ਖਰੀਦਿਆ ਜਾ ਸਕਦਾ,ਇਹ ਸਰਕਾਰ ਵੱਲੋਂ ਹੋਣ ਵਾਲਿਆ ਵੱਖ-ਵੱਖ ਟੈਸਟਾਂ ਦੀ ਫੀਸ ਹੁੰਦੀ ਹੈ।ਜੋ ਕਿ ਸਰਕਾਰੀ ਅਤੇ ਗੈਰ-ਸਰਕਾਰੀ ਬਲੱਡ ਬੈਂਕ ਟੈਸਟਾਂ ਦੀ ਫੀਸ ਲੈ ਕੇ ਰਸੀਦ ਦਿੰਦੇ ਹਨ।ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਗਦੇ ਰਹੋ ਕਲੱਬ ਪਟਿਆਲਾ ਖੂਨਦਾਨ ਕੈਂਪ ਲਗਾ ਕੇ ਅਨੇਕਾਂ ਅਨਮੋਲ ਜਿੰਦਗੀਆ ਬਚਾਉਣ ਵਿੱਚ ਸਹਾਈ ਹੋ ਰਿਹਾ ਹੈ।ਜੋ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਅਤੇ ਪੁੰਨ ਭਲੇ ਦੇ ਕਾਰਜ ਹਨ।ਹਰ ਮਹੀਨੇ ਚਾਰ ਖੂਨਦਾਨ ਕੈਂਪ ਲਗਾਉਣੇ ਸਲਾਘਾਯੋਗ ਕਦਮ ਹੈ।ਉਹਨਾ ਕਲੱਬ ਨੂੰ ਭਰੋਸਾ ਦਿਵਾਇਆ ਕਿ ਇਹ ਖੂਨਦਾਨ ਕੈਂਪ ਨਿਰੰਤਰ ਜਾਰੀ ਰਹਿਣਗੇ,ਤਾਂ ਜੋ ਐਮਰਜੈਂਸੀ ਤੇ ਲੋੜਵੰਦ ਮਰੀਜਾਂ ਨੂੰ ਖੂਨ ਸਮੇਂ ਸਿਰ ਮਿਲ ਸਕੇ,ਅਤੇ ਅਨਮੋਲ ਜਿੰਦਗੀਆ ਬਚਾਈਆ ਜਾਣ,ਖੂਨਦਾਨ ਮਹਾਂਦਾਨ ਹੈ।ਖੂਨਦਾਨ ਕੈਂਪਾਂ ਬਾਰੇ ਮੇਰੇ ਵੱਲੋਂ ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਕੋਈ ਵੀ ਆਦੇਸ਼ ਜਾਰੀ ਨਹੀ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰਕ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਾਜ਼ਰ ਸੀ।