ਲੁਧਿਆਣਾ :ਪੰਜਾਬ ਪੁਲਿਸ ਨੇ ਚਲ ਰਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਪਿਛਲੇ ਦਿਨੀਂ ਜੋ ਘਟਨਾਕ੍ਰਮ ਹੋਏ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਰਾਹੀਂ ਜਿਹੜੇ ਲੋਕ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੈਲਾਉਂਦੇ ਹਨ ਉਨ੍ਹਾਂ ਨਾਲ ਨਜਿੱਠਣ ਲਈ ਆਪਣਾ ਨੈੱਟਵਰਕ ਬਣਾਇਆ ਹੈ। ਇੱਕ ਨਿੱਜੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਪੰਜਾਬ ਪੁਲਿਸ ਨੇ ਆਪਣੇ ਸਾਰੇ ਥਾਣਾ ਇੰਚਾਰਜਾਂ ਨੂੰ ਮੋਬਾਈਲ ਮੁਹੱਈਆ ਕਰਵਾਏ ਹਨ। ਉਹ ਆਪਣੇ ਇਲਾਕੇ ਦੇ 250 ਤੋਂ ਵੱਧ ਵਿਅਕਤੀਆਂ ਦੀ ਪ੍ਰਸਾਰਣ ਸੂਚੀ ਬਣਾ ਕੇ ਪੁਲਿਸ ਵੱਲੋਂ ਕੀਤੇ ਚੰਗੇ ਕੰਮਾਂ ਅਤੇ ਤੱਥਾਂ ਨੂੰ ਜਨਤਕ ਕਰਨਗੇ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇੱਕ ਟੀਮ ਫਰਜ਼ੀ ਖ਼ਬਰਾਂ ਅਤੇ ਇੰਟਰਨੈਟ ‘ਤੇ ਫੈਲ ਰਹੀਆਂ ਅਫਵਾਹਾਂ ‘ਤੇ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਜਾਅਲੀ ਖ਼ਬਰ ਵਾਇਰਲ ਹੋ ਰਹੀ ਹੈ, ਤਾਂ ਉਸ ਵਿਰੁੱਧ ਕੇਸ ਦੀ ਜਾਂਚ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਤੁਰੰਤ ਸੀਨੀਅਰ ਪੁਲਿਸ ਅਧਿਕਾਰੀ ਉਸ ਖ਼ਬਰ ਨੂੰ ਸਾਰੇ ਪੁਲਿਸ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ ਦੇ ਅਧਿਕਾਰਤ ਵਟਸਐਪ ਗਰੁੱਪ ‘ਤੇ ਰਿਪੋਰਟ ਕਰਨਗੇ। ਜਿੱਥੋਂ ਅਧਿਕਾਰੀ SHO ਦੇ ਇੱਕ ਹੋਰ ਵਟਸਐਪ ਗਰੁੱਪ ਵਿੱਚ ਜਾਣਕਾਰੀ ਸਾਂਝੀ ਕਰੇਗਾ। SHO ਪ੍ਰਸਾਰਣ ਸੂਚੀ ਵਿੱਚ ਇਸ ਜਾਣਕਾਰੀ ਨੂੰ ਅੱਗੇ ਜਾਰੀ ਕਰੇਗਾ