“ਸਿਵਲ ਹਸਪਤਾਲ ਪੱਟੀ”ਵਿਖੇ ਦੰਦਾਂ ਦੇ 35ਵੇ ਪੰਦਰਵਾੜੇ ਚ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ 

ਤਰਨਤਾਰਨ/ 25 ਫਰਵਰੀ
ਡਾ. ਦਿਲਬਾਗ  ਸਿੰਘ, ਜ਼ਿਲ੍ਹਾ ਡੈਟਲ ਸਿਹਤ ਅਫਸਰ ਡਾ:ਵੇਦ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਵਿੰਦਰ ਕੁਮਾਰ ਭਗਤ ਸਿਵਲ ਹਸਪਤਾਲ ਪੱਟੀ ਦੀ ਰਹਿਨੁਮਾਈ ਵਿਚ ਗਰਭਵਤੀ ਔਰਤਾਂ ਨਵਜੰਮੇ ਬੱਚਿਆਂ ਦੇ ਦੰਦਾਂ ਅਤੇ ਮੂੰਹ ਦੀ ਸਾਂਭ ਸੰਭਾਲ ਸਬੰਧੀ ਸਮੂਹ ਆਸ਼ਾ ਵਰਕਰਾਂ ਨੂੰ ਜਾਗਰੂਤ ਕੀਤਾ ਗਿਆ ਡਾ.ਪੰਕਜ ਅਰੋੜਾ ਮੈਡੀਕਲ ਅਫ਼ਸਰ ਡੈਟਲ ਨੇ ਦੱਸਿਆ ਕਿ ਦੰਦਾਂ ਨੂੰ ਸਾਫ ਰੱਖਣ ਦੇ ਮੁੱਖ ਤੌਰ ਤੇ ਤਿੰਨ ਤਰੀਕੇ ਹਨ, ਬੁਰਸ਼ ਕਰਨਾ,ਫਲੌਸਿੰਗ ਅਤੇ ਮਾਊਥਵਾਸ ਦੀ ਵਰਤੋਂ ਕਰਨਾ, ਸਮੇਂ ਸਮੇਂ ਦੰਦਾਂ ਦੇ ਡਾਕਟਰ ਤੋ ਚੈੱਕਅੱਪ ਕਰਵਾਉਣਾ ਆਦਿ ਦੰਦਾਂ ਨੂੰ ਸਿਹਤਮੰਦ, ਮਜ਼ਬੂਤ ਬਣਾਈ ਰੱਖਣ ਲਈ ਦੰਦਾਂ ਦੀ ਸੰਭਾਲ ਕਰਨੀ ਬਹੁਤ ਜਰੂਰੀ ਹੈ, ਦੰਦਾਂ ਦੀ ਸੰਭਾਲ ਅਸੀਂ ਇਹਨਾਂ ਦੀ ਸਫਾਈ ਰੱਖਣ ਨਾਲ ਕਰ ਸਕਦੇ ਹਾਂ, ਇਸ ਮੌਕੇ ਅਪਥਾਲਮਿਕ ਅਫਸਰ ਪ੍ਰਿਤਪਾਲ ਸਿੰਘ ਬਾਠ, ਫਾਰਮੇਸੀ ਅਫ਼ਸਰ ਅਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਰਾਜੇਸ਼ ਕੁਮਾਰ, ਕੁਲਵਿਦਰ ਸਿੰਘ ਸਭਰਾ, ਜੋਸ਼ੀ, ਅਮਨਜੀਤ ਸਿੰਘ ਅਤੇ ਸਮੂਹ ਸਿਹਤ ਵਰਕਰ, ਏਨਮ, ਆਸ਼ਾ ਵਰਕਰ ਆਦਿ ਹਾਜ਼ਰ ਸਨ
https://fb.watch/iUwWEV5i60/?mibextid=6aamW6