ਮਾਨਸਾ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਭਾਰੀ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂੂ

ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਬਖਸ਼ਆ ਨਹੀ ਜਾਵੇਗਾ- ਡਾ: ਜੋਤੀ ਯਾਦਵ,ਆਈ.ਪੀ.ਐਸ,ਕਪਤਾਨ 
ਮਾਨਸਾ, 25 ਫਰਵਰੀ ( ਬਿਕਰਮ ਵਿੱਕੀ ):- ਡਾ: ਜੋਤੀ ਯਾਦਵ, ਆਈ.ਪੀ.ਐਸ,ਕਪਤਾਨ ਪੁਲਿਸ(ਸਥਾਨਕ) ਮਾਨਸਾ  ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਮਾਨਸਾ ਪੁਲਿਸ ਵੱਲੋਂ ਗੈਗਸ਼ਟਰਾਂ,ਪੀ.ਓਜ/ਭਗੌੜਿਆਂ,ਨਸ਼ਾ ਤਸੱਕਰਾ,ਸਮੱਲਗਰਾਂ ਅਤੇ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਵਿਰੁੱਧ ਵਿਸੇਸ਼ ਮੁਹਿੰਮ ਆਰੰਭ ਕਰਕੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।ਰੋਜ਼ਾਨਾ ਦੀਆ ਗਸਤਾਂ ਅਤੇ ਨਾਕਾਬੰਦੀਆਂ ਦੌਰਾਨ ਆਉਣ/ਜਾਣ ਵਾਲੇ ਸ਼ੱਕੀ ਵਹੀਕਲਾਂ ਦੀ ਅਸਰਦਾਰ ਢੰਗ ਨਾਮ ਚੈਕਿੰਗ ਕੀਤੀ ਜਾ ਰਹੀ ਹੈ।ਇਸੇ ਮੁਹਿੰਮ ਤਹਿਤ ਸ੍ਰੀ ਬਾਲ ਕ੍ਰਿਸਨ ਕਪਤਾਨ ਪੁਲਿਸ (ਡੀ),ਸ੍ਰੀ ਲਵਪ੍ਰੀਤ ਸਿੰਘ ਪੀ.ਪੀ.ਐਸ ੳੱਪ ਕਪਤਾਨ ਪੁਲਿਸ (ਡੀ) ਮਾਨਸਾ ਅਤੇ ਇੰਚਾਰਜ਼ ਸੀ.ਆਈ.ਏ ਸਟਾਫ ਮਾਨਸਾ ਦੀ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।ਜਿਸਦੇ ਦਿਸ਼ਾ ਨਿਰਦੇਸ਼ਾ ਪਰ ਕੰਮ ਕਰਦੇ ਹੋਏ ਜੇਰੇ ਨਿਗਰਾਨੀ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੇ
ਸੀ.ਆਈ.ਏ ਸਟਾਫ ਮਾਨਸਾ ਦੀ ਟੀਮ ਦੇ ਇੰਚਾਰਜ ਸ.ਥ. ਬਲਜਿੰਦਰ ਸਿੰਘ 277/ਮਾਨਸਾ ਵੱਲੋ ਸਮੇਤ
ਪੁਲਿਸ ਪਾਰਟੀ ਦੇ ਕੁਸ਼ਲਾ ਹੈੱਡ ਏਰੀਆ ਥਾਣਾ ਜੌੜਕੀਆਂ ਪਰ ਨਾਕਾਬੰਦੀ ਕੀਤੀ ਹੋਈ ਸੀ ਤਾ ਜਦੋ ਪੁਲਿਸ ਪਾਰਟੀ ਵੱਲੋ ਰੋੜੀ ਮੇਨ ਬਰਾਚ ਨਹਿਰ ਦੀ ਪੱਟੜੀ ਉੱਪਰ ਆ ਰਹੇ ਇੱਕ ਮੋਟਰਸਾਈਕਲ ਜਿਸ ਉੱਪਰ ਤਿੰਨ ਨੌਜਵਾਨ ਸਵਾਰ ਸਨ ਉਹਨਾ ਨੂੰ ਰੋਕਣਾ ਚਾਹਿਆ ਤਾਂ ਇਹ ਨੌਜਵਾਨ ਮੋਟਰਸਾਈਕਲ ਸੁੱਟਕੇ ਭੱਜ ਗਏ ਜਿੰਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜਿੰਨ੍ਹਾਂ ਨੇ ਆਪਣੇ ਨਾਮ ਕੁਲਦੀਪ ਸਿੰਘ ਉਰਫ ਕਾਲੀ ਪੁੱਤਰ ਪੁੱਤਰ ਪ੍ਰੀਤਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਸੀਗੋਂ ਜਿਲ੍ਹਾ ਬਠਿੰਡਾ,ਹਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਕਾ ਸ਼ਹੀਦਾਂ ਜਿਲ੍ਹਾ ਸਿਰਸਾ (ਹਰਿਆਣਾ) ,ਜਸਪਾਲ ਸਿੰਘ ਉਰਫ ਬੱਗਾ ਮਾਨ ਪੁੱਤਰ ਜੱਗਾ ਮਾਨ ਪੁੱਤਰ ਜੀਵਾ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਦੱਸੇ ।ਪੁਲਿਸ ਪਾਰਟੀ ਵੱਲੋਂ ਇਹਨਾ ਦੀ ਤਲਾਸੀ ਲੈਣ ਪਰ ਇਹਨ੍ਹਾ ਦੇ ਕਬਜਾ ਵਿੱਚੋਂ ਇੱਕ ਰਿਵਾਲਵਰ 32 ਬੋਰ,ਇੱਕ ਪਿਸਟਲ 32 ਬੋਰ,ਇੱਕ ਕੱਟਾ ਦੇਸੀ ਬੋਰ,ਤਿੰਨ ਦੇਸੀ ਕੱਟੇ 315 ਬੋਰ ਸਮੇਤ 10 ਜਿੰਦਾਂ ਕਾਰਤੂਸ ਸਮੇਤ ਮੋਟਰ ਸਾਈਕਲ ਡੀਲਕਸ ਨੰਬਰੀ ਫਭ31 ਝ 0370 ਬਰਾਮਦ ਹੋਏ।ਜਿਸਤੇ ਉਕਤਾਨ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 08 ਮਿਤੀ 23.2.2023 ਅ/ਧ 25/54/59 ਅਸਲਾ ਐਕਟ ਥਾਣਾ ਜੌੜਕੀਆਂ ਦਰਜ ਰਜਿਸਟਰ ਕਰਵਾਇਆ ਗਿਆ ਹੈ।ਉਕਤਾਨ ਵਿਅਕਤੀਆਂ ਵੱਲੋਂ ਆਪਣੀ ਮੁਢਲੀ ਪੁੱਛਗਿੱਛ ਪਰ ਦੱਸਿਆ ਗਿਆ ਹੈ ਇਹ ਸਾਰੇ ਜਗਸੀਰ ਸਿੰਘ ਉਰਫ ਜੱਗਾ ਤਖਤਮੱਲ ਗੈਗ ਅਤੇ ਦਵਿੰਦਰ ਬੰਬੀਹਾ ਗੈਗ ਨਾਲ
ਸੰਬੰਧ ਰੱਖਦੇ ਹਨ ਅਤੇ ਜੋ ਪਿੰਡ ਤਖਤਮੱਲ ਜਿਲ੍ਹਾ ਸਿਰਸਾ ਦਾ ਸਾਬਕਾ ਸਰਪੰਚ ਹੈ ਜਿਸਨੇ ਆਪਣੇ ਗੈਂਗ ਬਣਾਇਆ ਹੋਇਆ ਹੈ। ਇਹਨਾ ਦੋਸੀਆਨ ਖਿਲ਼ਾਫ ਵੱਖ-ਵੱਖ ਧਾਰਾਵਾ ਤਹਿਤ ਮੁਕੱਦਮੇ ਦਰਜ ਹਨ।ਜਗਸੀਰ ਸਿੰਘ ਉਰਫ ਜੱਗਾ ਤਖਤਮੱਲ ਵੱਲੋ ਪਿੱਛਲੇ ਦਿਨੀ ਕਾਲਿਆਂਵਾਲੀ ਮੰਡੀ ਵਿੱਚ  ਸਰੇਆਮ ਫਾਇਰਿੰਗ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੋ ਵਿਅਕਤੀ ਜਖਮੀ  ਹੋਏ ਸਨ।ਦੋਸੀਆਨ ਪਾਸੋਂ ਬ੍ਰਾਮਦ ਮੋਟਰਸਾਈਕਲ ਬਾਰੇ ਪਤਾ ਕੀਤਾ ਗਿਆ ਤਾਂ ਜਿਸ ਬਾਰੇ ਇਹਨਾਂ ਨੇ ਦੱਸਿਆ ਗਿਆ ਕਿ ਇਹ ਮੋਟਰਸਾਈਕਲ ਇਹਨਾ ਦੁਆਰਾ ਮੌੜ ਮੰਡੀ ਤੋ ਚੋਰੀ ਕੀਤਾ ਗਿਆ ਸੀ ।ਉਪਰੋਕਤ ਤਖਤਮੱਲ ਗੈਂਗ ਦਾ ਮੁਖੀ ਜਗਸੀਰ ਸਿੰਘ ਉਰਫ ਜੱਗਾ ਸਾਬਕਾ ਸਰਪੰਚ ਤਖਤਮੱਲ ਜਿਲ੍ਹਾ ਸਰਸਾ(ਹਰਿਆਣਾ)ਜੋ ਮੁੱਕਦਮਾ ਨੰਬਰ 21 ਮਿਤੀ 11-02-2023 ਅ/ਧ 25/54/59 ਅਸਲਾ ਐਕਟ ਥਾਣਾ ਭੀਖੀ ਵਿੱਚ ਨਾਮਜਦ ਦੋਸ਼ੀ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਬਚਿੱਤਰ ਸਿੰਘ ਵਾਸੀ ਤਖਤਮੱਲ (ਹਰਿਆਣਾ) ਨੂੰ ਪੁਲਿਸ ਰਿਮਾਡ ਪਰ ਲਿਆ ਗਿਆ ਸੀ ਜਿਸਤੇ ਜਗਸੀਰ ਸਿੰਘ ਦੀ ਨਿਸ਼ਾਨਦੇਹੀ ਪਰ ਦੋ ਰਾਇਫਲਾਂ ਦੇਸੀ 12 ਬੋਰ ਨਜਾਇਜ ਸਮੇਤ 4 ਜਿੰਦਾ ਰੌਦ 12 ਬੋਰਬ੍ਰਾਮਦ ਕੀਤੇ ਹਨ। ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਨਜਾਇਜ ਅਸਲਾ ਕਦੋਂ ਤੇ ਕਿੱਥੋਂ ਲਿਆਦਾ ਸੀ ਅਤੇ ਉਸਦਾ ਕੀ ਮਕਸਦ ਸੀ,ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।