ਸੰਗਰੂਰ 29 ਦਸੰਬਰ,(ਮੱਖਣ ਵਰਮਾ) ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੀ ਸੰਸਥਾ ਸੀਫੇਟ, ਪੀਏਯੂ ਕੈਂਪਸ, ਲੁਧਿਆਣਾ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਹਿਯੋਗ ਨਾਲ ਇੱਕ-ਦਿਨਾ ਸਿਖਲਾਈ ਕੋਰਸ ਲਗਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ ਲਗਭੱਗ 45 ਸਬਜ਼ੀ, ਫਲ ਅਤੇ ਖੁੰਬ ਉਤਪਾਦਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਸਬਜ਼ੀਆਂ, ਫਲਾਂ ਅਤੇ ਖੁੰਬਾਂ ਨੂੰ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਣ ਅਤੇ ਪ੍ਰੋਸੈਸਿੰਗ ਦੀਆਂ ਨਿਵੇਕਲੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਆਮਦਨ ਵਧਾਉਣ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਆਪਣੀ ਲੋੜ ਤੋਂ ਵੱਧ ਕੀਤੀ ਪੈਦਾਵਾਰ ਨੂੰ ਮੁੱਢਲੀ ਪ੍ਰੋਸੈਸਿੰਗ ਕਰਕੇ ਖਪਤਕਾਰ ਦੇ ਸਨਮੁੱਖ ਪੇਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਾ. ਰਾਹੁਲ ਕੁਮਾਰ ਅਨੁਰਾਗ, ਸੀਨੀਅਰ ਵਿਗਿਆਨੀ, ਭੋਜਨ ਵਿਗਿਆਨ ਤਕਨਾਲੋਜੀ, ਸੀਫੇਟ, ਲੁਧਿਆਣਾ ਨੇ ਸਬਜ਼ੀਆਂ ਅਤੇ ਫਲਾਂ ਦੀ ਮੁੱਢਲੀ ਪ੍ਰੋਸੈਸਿੰਗ ਲਈ ਵਿਕਸਿਤ ਕੀਤੀਆਂ ਬਹੁਤ ਸਾਰੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਸਾਂਝ ਪਾਈ ਅਤੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਇਹਨਾਂ ਤਕਨੀਕਾਂ ਨੂੰ ਵਪਾਰਕ ਪੱਧਰ ‘ਤੇ ਅਪਣਾਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਦੀਆਂ ਘੱਟੋ-ਘੱਟ ਪ੍ਰੋਸੈਸਿੰਗ ਤਕਨੀਕਾਂ ਜਿਵੇਂ ਕਿ ਤੁੜਾਈ ਤੋਂ ਬਾਅਦ ਸਾਫ-ਸਫਾਈ, ਛਲਾਈ, ਗਰੇਡਿੰਗ, ਪੈਕਿੰਗ ਆਦਿ ਨੂੰ ਵਰਤ ਕੇ ਇਨ੍ਹਾਂ ਨੂੰ ਵੱਧ ਸਮੇਂ ਲਈ ਅਤੇ ਬਿਨਾ ਖੁਰਾਕੀ ਤੱਤਾਂ ਦੀ ਗੁਣਵੱਤਾ ਨੂੰ ਘਟਾਏ ਸਟੋਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਇਹਨਾਂ ਤਕਨੀਕਾਂ ਨੂੰ ਵਰਤ ਕੇ ਬਿਹਤਰ ਮੰਡੀਕਰਨ ਕਰਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ।
ਸੀਫੇਟ ਤੋਂ ਪਹੁੰਚੇ ਹੋਰ ਸਟਾਫ ਨੇ ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਮਟਰ, ਟਮਾਟਰ, ਖੁੰਬਾਂ, ਅਮਰੂਦ, ਮੂਲ ਅਨਾਜ ਆਦਿ ਲਈ ਵਰਤੇ ਜਾਣ ਵਾਲੇ ਵੱਖ-ਵੱਖ ਪੈਕਿੰਗ ਮਟੀਰੀਅਲ ਅਤੇ ਮਸ਼ੀਨਰੀ ਬਾਰੇ ਪ੍ਰੈਕਟੀਕਲ ਤੌਰ ‘ਤੇ ਸਿਖਲਾਈ ਦਿੱਤੀ । ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ), ਕੇਵੀਕੇ ਨੇ ਕਿਸਾਨਾਂ ਨੂੰ ਵੱਖ-ਵੱਖ ਸਬਜ਼ੀਆਂ ਅਤੇ ਫਲਾਂ ਦੀਆਂ ਪ੍ਰੋਸੈਸਿੰਗ ਲਈ ਢੁਕਵੀਆਂ ਕਿਸਮਾਂ ਅਤੇ ਤੁੜਾਈ ਤੋਂ ਪਹਿਲਾਂ ਕਾਸ਼ਤਕਾਰੀ ਤਕਨੀਕਾਂ ਬਾਰੇ ਦੱਸਿਆ। ਕਿਸਾਨਾਂ ਨੇ ਇਹਨਾਂ ਤਕਨੀਕਾਂ ਬਾਰੇ ਬੜੇ ਉਤਸ਼ਾਹ ਨਾਲ ਵਿਚਾਰ-ਵਟਾਂਦਰਾ ਕੀਤਾ। ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੀ ਸੰਸਥਾ ਸੀਫੇਟ, ਪੀਏਯੂ ਕੈਂਪਸ, ਲੁਧਿਆਣਾ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਹਿਯੋਗ ਨਾਲ ਇੱਕ-ਦਿਨਾ ਸਿਖਲਾਈ ਕੋਰਸ ਲਗਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ ਲਗਭੱਗ 45 ਸਬਜ਼ੀ, ਫਲ ਅਤੇ ਖੁੰਬ ਉਤਪਾਦਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਸਬਜ਼ੀਆਂ, ਫਲਾਂ ਅਤੇ ਖੁੰਬਾਂ ਨੂੰ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਣ ਅਤੇ ਪ੍ਰੋਸੈਸਿੰਗ ਦੀਆਂ ਨਿਵੇਕਲੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਆਮਦਨ ਵਧਾਉਣ ਬਾਰੇ ਪ੍ਰੇਰਿਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਆਪਣੀ ਲੋੜ ਤੋਂ ਵੱਧ ਕੀਤੀ ਪੈਦਾਵਾਰ ਨੂੰ ਮੁੱਢਲੀ ਪ੍ਰੋਸੈਸਿੰਗ ਕਰਕੇ ਖਪਤਕਾਰ ਦੇ ਸਨਮੁੱਖ ਪੇਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਾ. ਰਾਹੁਲ ਕੁਮਾਰ ਅਨੁਰਾਗ, ਸੀਨੀਅਰ ਵਿਗਿਆਨੀ, ਭੋਜਨ ਵਿਗਿਆਨ ਤਕਨਾਲੋਜੀ, ਸੀਫੇਟ, ਲੁਧਿਆਣਾ ਨੇ ਸਬਜ਼ੀਆਂ ਅਤੇ ਫਲਾਂ ਦੀ ਮੁੱਢਲੀ ਪ੍ਰੋਸੈਸਿੰਗ ਲਈ ਵਿਕਸਿਤ ਕੀਤੀਆਂ ਬਹੁਤ ਸਾਰੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਸਾਂਝ ਪਾਈ ਅਤੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਇਹਨਾਂ ਤਕਨੀਕਾਂ ਨੂੰ ਵਪਾਰਕ ਪੱਧਰ ‘ਤੇ ਅਪਣਾਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਦੀਆਂ ਘੱਟੋ-ਘੱਟ ਪ੍ਰੋਸੈਸਿੰਗ ਤਕਨੀਕਾਂ ਜਿਵੇਂ ਕਿ ਤੁੜਾਈ ਤੋਂ ਬਾਅਦ ਸਾਫ-ਸਫਾਈ, ਛਲਾਈ, ਗਰੇਡਿੰਗ, ਪੈਕਿੰਗ ਆਦਿ ਨੂੰ ਵਰਤ ਕੇ ਇਨ੍ਹਾਂ ਨੂੰ ਵੱਧ ਸਮੇਂ ਲਈ ਅਤੇ ਬਿਨਾ ਖੁਰਾਕੀ ਤੱਤਾਂ ਦੀ ਗੁਣਵੱਤਾ ਨੂੰ ਘਟਾਏ ਸਟੋਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਇਹਨਾਂ ਤਕਨੀਕਾਂ ਨੂੰ ਵਰਤ ਕੇ ਬਿਹਤਰ ਮੰਡੀਕਰਨ ਕਰਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਸੀਫੇਟ ਤੋਂ ਪਹੁੰਚੇ ਹੋਰ ਸਟਾਫ ਨੇ ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਮਟਰ, ਟਮਾਟਰ, ਖੁੰਬਾਂ, ਅਮਰੂਦ, ਮੂਲ ਅਨਾਜ ਆਦਿ ਲਈ ਵਰਤੇ ਜਾਣ ਵਾਲੇ ਵੱਖ-ਵੱਖ ਪੈਕਿੰਗ ਮਟੀਰੀਅਲ ਅਤੇ ਮਸ਼ੀਨਰੀ ਬਾਰੇ ਪ੍ਰੈਕਟੀਕਲ ਤੌਰ ‘ਤੇ ਸਿਖਲਾਈ ਦਿੱਤੀ । ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ), ਕੇਵੀਕੇ ਨੇ ਕਿਸਾਨਾਂ ਨੂੰ ਵੱਖ-ਵੱਖ ਸਬਜ਼ੀਆਂ ਅਤੇ ਫਲਾਂ ਦੀਆਂ ਪ੍ਰੋਸੈਸਿੰਗ ਲਈ ਢੁਕਵੀਆਂ ਕਿਸਮਾਂ ਅਤੇ ਤੁੜਾਈ ਤੋਂ ਪਹਿਲਾਂ ਕਾਸ਼ਤਕਾਰੀ ਤਕਨੀਕਾਂ ਬਾਰੇ ਦੱਸਿਆ। ਕਿਸਾਨਾਂ ਨੇ ਇਹਨਾਂ ਤਕਨੀਕਾਂ ਬਾਰੇ ਬੜੇ ਉਤਸ਼ਾਹ ਨਾਲ ਵਿਚਾਰ-ਵਟਾਂਦਰਾ ਕੀਤਾ।