ਸੰਗਰੂਰ 23 ਦਸੰਬਰ 2022 (ਮੱਖਣ ਵਰਮਾ) ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਐਸ ਐਮ ਓ ਡਾਕਟਰ ਮਹੁੰਮਦ ਆਖਤਰ ਜੀ ਦੀ ਯੋਗ ਅਗਵਾਈ ਵਿੱਚ ਪਿੰਡ ਬੇਨੜਾ,ਕਾਂਝਲਾ,ਬਾਲੀਆਂ ,ਪੁੰਨਾਵਾਲ,ਕੁੰਭੜਵਾਲ ਵਿਖੇ ਡ੍ਰਾਈ ਡੇ ਐਕਟੀਵਿਟੀ ਕੀਤੀ ਗਈ ਟੀਮ ਮੈਂਬਰ ਅਮਰੀਕ ਸਿੰਘ,ਜਸਵਿੰਦਰ ਸਿੰਘ,ਹਰਜੀਤ ਸਿੰਘ ਗੁਰਵਿੰਦਰ ਸਿੰਘ,ਦਿਲਰਾਜ ਸਿੰਘ ਮ,ਪ,ਹ,ਵ (ਮ) ਅਤੇ ਲੋਕਾਂ ਨੂੰ ਡੈਂਗੂ ਬੁਖਾਰ ਦੇ ਬਚਾਓ ਅਤੇ ਲੱਛਣਾਂ ਸਬੰਧੀ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਅਪੀਲ ਕੀਤੀ ਗਈ ਕੇ ਆਪਣੇ ਘਰ ਵਿੱਚ ਕੀਤੇ ਵੀ ਹਫਤੇ ਤੋਂ ਵੱਧ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ ਅਤੇ ਆਪਣੇ ਘਰ ਦੇ ਆਲੇ ਦੁਆਲਾ ਸਾਫ਼ ਰੱਖਿਆ ਜਾਵੇ ਅਤੇ ਘਰ ਦੇ ਆਸ ਪਾਸ ਕੀਤੇ ਵੀ ਪਾਣੀ ਇਕੱਠਾ ਨਾ ਹੋਣ ਦਿਉ ਅਤੇ ਘਰ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਖੈਲਾ,ਕਟੋਰੇ,ਕੰਨਟੇਨਰ ਅਤੇ ਕੂਲਰਾਂ ਨੂੰ ਹਰ ਹਫਤੇ ਦੇ ਸ਼ੁਕਰਵਾਰ ਵਾਲੇ ਦਿਨ ਸਾਫ਼ ਕਰਕੇ ਚੰਗੀ ਤਰਾਂ ਧੁੱਪ ਲਗਾਕੇ ਕੇ ਫਿਰ ਵਰਤੋਂ ਵਿੱਚ ਲਿਆਂਦੇ ਜਾਵੇ ਅਤੇ ਸਵੇਰੇ ਸ਼ਾਮ ਮੱਛਰਾਂ ਤੋਂ ਬਚਣ ਪੂਰੇ ਸਰੀਰ ਢੱਕ ਕੇ ਰੱਖਣ ਵਾਲੇ ਕੱਪੜਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਡੈਂਗੂ ਤੋਂ ਬਚਿਆ ਜਾ ਸਕੇ ਜੇ ਕਰ ਕਿਸੇ ਵਿਆਕਤੀ ਨੂੰ ਬੁਖਾਰ ਹੋ ਜਾਵੇ ਤਾਂ ਨੇੜੇ ਦੇ ਹੈਲਥ ਸੈਂਟਰ ਜਾ ਸਿਵਲ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਡੈਂਗੂ ਬੁਖਾਰ ਦੀ ਜਾਂਚ ਕਰਕੇ ਸਹੀ ਇਲਾਜ ਹੋ ਸਕੇ । ਟੀਮਾਂ ਦੀ ਸੁਪਰਵੀਜਨ ਅਸ਼ੌਕ ਕੁਮਾਰ ਐਸ ਆਈ ਨੇ ਕੀਤੀ