ਸੈਕਰਡ ਸੌਲਜ਼ ਸਕੂਲ ਨੇ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਤਗਮਾ ਜਿੱਤਿਆ

ਸਰਦੂਲਗੜ੍ਹ (ਰਣਜੀਤ ਗਰਗ) ਸਰਦੂਲਗੜ੍ਹ ਹਲਕੇ ਦੇ ਭਾਈ ਭਗਵਾਨ ਸਿੰਘ ਐਜੂਕੇਸ਼ਨਲ ਸੁਸਾਇਟੀ ਅਧੀਨ ਚੱਲ ਰਿਹਾ ਸੇਕਰਡ ਸੌਲਜ਼ ਸਕੂਲ ਥੋੜੇ ਸਮੇਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ।ਇਹ ਸਕੂਲ ਸਿੱਖਿਆ ਤੋਂ ਇਲਾਵਾ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ ਇਸ ਸਕੂਲ ਦੇ ਅਠਵੀਂ ਜਮਾਤ ਦੇ ਵਿਦਿਆਰਥੀ ਮਨਨ ਸੋਨੀ  ਨੇ 19 ਅਤੇ 20 ਦਸੰਬਰ 2022 ਨੂੰ ਬਠਿੰਡਾ  ਵਿਖੇ ਹੋਏ ਰਾਜ ਪੱਧਰ ਦੇ ਬੋਕਸਿੰਗ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਚਮਕਾਇਆ ਹੈ।
ਸਕੂਲ ਦੀ ਮੈਨੇਜਮੈਂਟ ਕਮੇਟੀ , ਪ੍ਰਿੰਸੀਪਲ , ਸਮੂਹ ਸਟਾਫ ਮੈਂਬਰਾਂ ਨੇ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ।