ਪੰਜਾਬੀ ਮਿਊਜਿਕ ਇੰਡਸਟਰੀ ਅਤੇ ਬਹੁਤ ਸਾਰੇ NRI ਵੀਰ ਗਾਇਕ ਨਿੱਕੂ ਦੇ ਹੱਕ ਵਿੱਚ ਆਏ

ਇੰਦਰਜੀਤ ਨਿੱਕੂ ਤੇ ਬਾਬੇ ਦੀ ਮੇਹਰ ਹੋਈ ਜਾਂ NRI ਪੰਜਾਬੀਆਂ ਦੀ ? 

ਲੋਕ ਭਲਾਈ ਦਾ ਸੁਨੇਹਾ ਬਿਊਰੋ

ਲੁਧਿਆਣਾ /ਸੰਗਰੂਰ, 27 ਅਗਸਤ, 2022 ਸ਼ੋਅ ਨਾ ਲੱਗਣ ਕਾਰਨ ਉਦਾਸੀ ਦੇ ਚੱਲਦਿਆਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਇੱਕ ਬਾਬੇ ਕੋਲੋਂ ਕਥਿਤ ਤੌਰ ਤੇ ਪੁੱਛ ਕਢਵਾਉਣ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਕਾਰਨ ਕਈ ਲੋਕ ਉਨ੍ਹਾਂ ਨੂੰ ਕੋਸ ਵੀ ਰਹੇ ਹਨ ਤੇ ਕਈ ਹਮਦਰਦੀ ਵੀ ਕਰ ਰਹੇ ਹਨ .

ਪਰ ਪੰਜਾਬੀ ਮਿਊਜਿਕ ਇੰਡਸਟਰੀ ਦੇ ਬਹੁਤ ਸਾਰੇ ਗਾਇਕ ਨਿੱਕੂ ਦੇ ਹੱਕ ਵਿੱਚ ਆ ਗਏ ਹਨ ਅਤੇ ਉਨ੍ਹਾਂ ਦੀ ਹਰ ਪੱਖੋਂ ਮਦਦ ਲਈ ਅੱਗੇ ਆਉਣ ਦਾ ਦਾਅਵਾ ਕਰ ਰਹੇ ਹਨ।

ਹੁਣ ਇਸੇ ਸਭ ਦੇ ਵਿਚਕਾਰ ਅਹਿਮ ਖ਼ਬਰ ਇਹ ਸਾਹਮਣੇ ਆਈ ਹੈ ਕਿ, ਗਾਇਕ ਇੰਦਰਜੀਤ ਨਿੱਕੂ ਦੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਬੁੱਕ ਹੋ ਗਏ ਹਨ, ਜਿਨ੍ਹਾਂ ਦੀਆਂ ਮਿਤੀਆਂ ਵੀ ਸਾਹਮਣੇ ਆ ਗਈਆਂ ਹਨ।

ਇਸ ਦੀ ਜਾਣਕਾਰੀ ਖੁਦ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ।