ਬਲੈਕਮੇਲਿੰਗ ਦੇ ਦੋਸ਼ਾਂ ‘ਚ ਸੰਗਰੂਰ ਪੁਲਿਸ ਵੱਲੋਂ 9 ਪੱਤਰਕਾਰ ਗ੍ਰਿਫਤਾਰ

ਲੋਕ ਭਲਾਈ ਦਾ ਸੁਨੇਹਾ ਬਿਊਰੋ
ਲੁਧਿਆਣਾ /ਸੰਗਰੂਰ, 27 ਅਗਸਤ, 2022: ਸੰਗਰੂਰ ਪੁਲਿਸ ਨੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ 9 ਸਥਾਨਕ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ ਸੰਗਰੂਰ ਮਨਦੀਪ ਸਿੱਧੂ ਨੇ ਦੱਸਿਆ ਕਿ ਪੱਤਰਕਾਰੀ ਦੀ ਆੜ ਵਿੱਚ ਉਕਤ 9 ਪੱਤਰਕਾਰ ਕਿਸੇ ਵੀ ਮਾਮੂਲੀ ਵਾਰਦਾਤ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਸਨ ਅਤੇ ਫਿਰ ਉਕਤ ਪੱਤਰਕਾਰ ਥਾਣਿਆਂ ਵਿੱਚ ਪਹੁੰਚ ਕੇ ਹੇਠਲੇ ਪੱਧਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਸਨ।

ਪੁਲਿਸ ਮੁਖੀ ਨੇ ਦੱਸਿਆ ਕਿ, ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ, ਉਕਤ ਪੱਤਰਕਾਰਾਂ ਦੇ ਵੱਲੋਂ ਪੁਲਿਸ ਦੇ ਹੀ ਕੁੱਝ ਅਧਿਕਾਰੀਆਂ ਅਤੇ ਸਬੰਧਤ ਵਿਰੋਧੀ ਧਿਰਾਂ ਨੂੰ ਬਲੈਕਮੇਲ ਕਰਕੇ ਊਨ੍ਹਾਂ ਕੋਲੋਂ ਪੈਸੇ ਹੜੱਪਣ ਦੀ ਕੋਸਿਸ਼ ਤਹਿਤ ਇੱਕੋ ਇੱਕ ਮਕਸਦ ਨਾਲ ਹਮੇਸ਼ਾਂ ਆਪਣੀ ਮਰਜ਼ੀ ਅਨੁਸਾਰ ਖ਼ਬਰਾਂ ਕਰਦੇ ਸਨ।

ਐਸਐਸਪੀ ਨੇ ਦਾਅਵਾ ਕੀਤਾ ਕਿ, ਕਈ ਵਾਰ ਕਿਸੇ ਲਾਪਰਵਾਹੀ ਲਈ ਕਾਰਵਾਈ ਦੇ ਡਰ ਕਾਰਨ ਹੇਠਲੇ ਦਰਜੇ ਦੇ ਪੁਲਿਸ ਅਧਿਕਾਰੀ ਵੀ ਉਕਤ ਪੱਤਰਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੋਂ ਤੱਕ ਕਿ ਦੂਜੇ ਵਿਭਾਗਾਂ ਦੇ ਕੁਝ ਭ੍ਰਿਸ਼ਟ ਅਧਿਕਾਰੀ ਵੀ ਉਨ੍ਹਾਂ ਦੇ ਰੁਟੀਨ/ਮਹੀਨਾਵਾਰ ਸ਼ਿਕਾਰ ਹੁੰਦੇ ਰਹਿੰਦੇ ਸਨ।

ਪੁਲਿਸ ਨੇ ਦੱਸਿਆ ਕਿ, ਉਕਤ ਪੱਤਰਕਾਰਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਜਾਅਲੀ ਪੀਲੇ ਅਤੇ ਮੀਡੀਆ ਕਾਰਡਾਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ “ਨਾਪਾਕ” ਗਤੀਵਿਧੀਆਂ ਬਾਰੇ ਆਮ ਲੋਕਾਂ ਤੋਂ ਲਗਾਤਾਰ ਫੋਨ ਆ ਰਹੇ ਸਨ।

ਗ੍ਰਿਫਤਾਰ ਕੀਤੇ ਗਏ ਪੱਤਰਕਾਰ

1) ਕੁਲਦੀਪ ਸੱਗੂ

2) ਲਵਪ੍ਰੀਤ ਸਿੰਘ ਧਾਂਦਰਾ

3) ਰਾਕੇਸ਼ ਕੁਮਾਰ ਗੱਗੀ

4) ਗੁਰਦੀਪ ਸਿੰਘ

5) ਹਰਦੇਵ ਸਿੰਘ @ ਸ਼ੰਮੀ

6) ਉਪਵਿੰਦਰ ਐਸ ਤਨੇਜਾ

7) ਰਵਿੰਦਰ @ ਰਵੀ ਟਿੱਬਾ

8) ਅਬਦੁਲ ਗੱਫਾਰ

9) ਬਲਦੇਵ ਸਿੰਘ ਜਨੂਹਾ