ਬਠਿੰਡਾ (ਮੱਖਣ ਸਿੰਘ ਬੁੱਟਰ) : ਬਠਿੰਡਾ ਸਹਿਕਾਰੀ ਸਭਾ ਯੂਨੀਅਨ ਵਿੱਚ 10 ਜੋਨਾਂ ਦੇ ਡਾਇਰੈਕਟਰ ਚੁਣੇ ਜਾਣ ਲਈ ਚੋਣ ਕੀਤੀ ਗਈ।ਜਿਸ ਵਿੱਚ ਜੋਨ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵੀਰ ਸਿੰਘ ਬਰਾੜ ਡਾਇਰੈਕਟਰ ਚੁਣੇ ਗਏ।ਇਸ ਤੋਂ ਇਲਾਵਾ 9 ਡਾਇਰੈਕਟਰ ਆਪ ਦੇ ਚੇਣੇ ਗਏ।ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਨੇ ਦੱਸਿਆ ਕਿ ਇਹਨਾਂ ਚੋਣਾਂ ਦੌਰਾਨ ਕਾਂਗਰਸ ਦੀ ਜਿਲਾ ਇਕਾਈ ਨੇ ਦੂਰੀ ਬਣਾਕੇ ਰੱਖੀ ‘ਤੇ ਕਾਂਗਰਸ ਨੇ ਕਿਸੇ ਵੀ ਜੋਨ ਲਈ ਚੋਣ ਨਹੀਂ ਲੜੀ ਅਤੇ ਜਿਸ ਨੂੰ ਲੈ ਕੇ ਕਾਂਗਰਸ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਅਕਾਲੀ ਦਲ ਦੇ ਜਸਵੀਰ ਸਿੰਘ ਬਰਾੜ ਜੋ ਕਿ ਲੰਮਾ ਸਮਾਂ ਸਹਿਕਾਰੀ ਬੈਂਕ ਬਠਿੰਡਾ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।ਇਸ ਨਿਯੁਕਤੀ ਨੂੰ ਲੈ ਕੇ ਬਰਾੜ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ‘ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਅਦਾਰੇ ਦੀ ਤਰੱਕੀ ਲਈ ਡਾਇਰੈਕਟਰਾਂ ਨਾਲ ਮਿਲ ਕੇ ਕੰਮ ਕਰਨਗੇ।ਇਸ ਮੌਕੇ ਹਰਿੰਦਰ ਸਿੰਘ ਹਿੰਦਾ ਮਹਿਰਾਜ, ਲਖਵਿੰਦਰ ਸਿੰਘ ਮਹਿਰਾਜ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਨੇ ਬਰਾੜ ਨੂੰ ਵਧਾਈ ਦਿੱਤੀ।