ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ

ਹੁਸ਼ਿਆਰਪੁਰ  (ਜੋਗਿੰਦਰ ਲੈਹਿਰੀ )
ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਦੀ ਅਗਵਾਈ ਹੇਠ ਸ. ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ, ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਯੂਨੀਅਨ ਵੱਲੋਂ 250 ਪੋਸਟਾਂ ਲਈ ਭਰਤੀ ਪ੍ਰੀਖਿਆ ਜਲਦੀ ਤੋਂ ਜਲਦੀ ਲੈਕੇ ਭਰਤੀ ਮੁਕੰਮਲ ਕਰਨ,  ਦਿਲੀ ਮਾਡਲ ਦੀ ਤਰਜ਼ ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਾਰ੍ਹਵੀਂ + ਆਰਟ ਐਂਡ ਕਰਾਫਟ ਡਿਪਲੋਮਾ ਅਧਾਰ ਤੇ 2000 ਨਵੀਆਂ ਪੋਸਟਾਂ ਲਈ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ, ਬਹੁਤ ਪੁਰਾਣੇ ਸਮੇਂ ਤੋਂ ਕੋਈ ਭਰਤੀ ਨਾ ਹੋਣ ਕਰਕੇ ਆਰਟਸ ਲੈਕਚਰਾਰ ਦੀਆਂ 500 ਪੋਸਟਾਂ ਕੱਢਣ, ਆਰਟ ਐਂਡ ਕਰਾਫਟ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਵਜੋਂ ਲਾਗੂ ਕਰਨ,
ਮਿਡਲ ਸਕੂਲਾਂ ਚੋਂ ਖ਼ਤਮ ਕੀਤੀਆਂ ਪੋਸਟਾਂ ਬਹਾਲ ਕਰਨ ਆਦਿ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਯੂਨੀਅਨ ਆਗੂਆਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ । ਸਿੱਖਿਆ ਮੰਤਰੀ ਵੱਲੋਂ ਜ਼ਲਦ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਜੇਕਰ ਮੰਗਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਤਾਂ ਯੂਨੀਅਨ ਵੱਲੋਂ ਤਿਖਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਗੁਰਪ੍ਰੀਤ ਸਿੰਘ, ਰਮਨਦੀਪ ਕੌਰ , ਰਕੇਸ਼ ਕੁਮਾਰ , ਰਾਮਪ੍ਰਕਾਸ਼ ਗੁਮੰਟੀ ਆਦਿ ਹਾਜ਼ਰ ਸਨ।