ਰਾਜ ਕੁਮਾਰ ਰਾਜੂ ਗੋਇਲ ‘ਮਾਂ ਵੈਸ਼ਨੋ ਭਜਨ ਮੰਡਲੀ’ ਦੇ ਪ੍ਰਧਾਨ ਨਿਯੁਕਤ 

ਚੇਅਰਮੈਨ ਯਸ਼ਪਾਲ ਢੀਂਗਰਾ ਦੀ ਅਗਵਾਈ ਹੇਠ ਹੋਈ ਮੀਟਿੰਗ 
ਬਠਿੰਡਾ  (ਮੱਖਣ ਸਿੰਘ ਬੁੱਟਰ) : ਸਥਾਨਕ ਮਾਂ ਵੈਸ਼ਨੂੰ ਭਜਨ ਮੰਡਲੀ ਦੀ ਇੱਕ ਅਹਿਮ ਮੀਟਿੰਗ ਮਾਂ ਵੈਸ਼ਨੂੰ ਭਜਨ ਮੰਡਲੀ ਦੇ ਚੇਅਰਮੈਨ ਯਸ਼ਪਾਲ ਢੀਂਗਰਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਰਾਜ ਕੁਮਾਰ ਰਾਜੂ ਗੋਇਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਰਾਜ ਕੁਮਾਰ ਰਾਜੂ ਗੋਇਲ ਵੱਲੋਂ ਅਗਜੈਕਟਿਵ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸਰਪ੍ਰਸਤ ਰਮੇਸ਼ ਗੁਪਤਾ, ਮਹੰਤ ਅਸ਼ੋਕ ਗਰਗ, ਚੇਅਰਮੈਨ ਯਸ਼ਪਾਲ ਢੀਂਗਰਾ,
ਵਾਇਸ ਚੇਅਰਮੈਨ ਮੁਕੇਸ਼ ਜੌਨੀ ਵਾਇਸ ਪ੍ਰਧਾਨ ਜੀਨੂ ਬਾਂਸਲ, ਹੈਪੀ ਗਰਗ, ਅਡਵਾਈਜ਼ਰ ਆਦਰਸ਼ ਗਰਗ, ਕੈਸ਼ੀਅਰ ਅਸ਼ੋਕ ਮਿੱਤਲ, ਜਰਨਲ ਸੈਕਟਰੀ ਮੁਨੀਸ਼ ਗੋਇਲ, ਪੀ.ਆਰ.ਓ ਰਾਕੇਸ਼ ਕੁਮਾਰ ਰਿੰਕਾ, ਸਟੋਰ ਇੰਚਾਰਜ ਮਨਿੰਦਰ ਮਿੱਤੂ, ਕੇਟਰਿੰਗ ਇੰਚਾਰਜ ਜਿਤੇਸ਼ ਗੁਪਤਾ ‘ਜੌਨੀ’ ਡਾਇਰੈਕਟਰ ਹਰੀਸ਼ ਹੈਪੁ, ਜਯੋਤੀ ਸੇਵਕ ਕ੍ਰਿਸ਼ਨ ਬਾਂਸਲ, ਸੱਤਪਾਲ ਸੱਤੀ, ਦੀਪਕ ਬਾਂਸਲ, ਅਗਜੈਕਟਿਵ ਮੈਂਬਰ ਜਿੰਮੀ ਗੋਇਲ, ਮੋਹਿਤ ਸਿੰਗਲਾ, ਬਲਰਾਮ ਗੋਇਲ ਚੁਣੇ ਗਏ।
ਨਵ ਨਿਯੁਕਤ ਪ੍ਰਧਾਨ ਰਾਜ ਕੁਮਾਰ ਗੋਇਲ ਨੇ ਮੰਡਲੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਪ੍ਰਧਾਨਗੀ ਦੀ ਸੇਵਾਦਾਰੀ ਸੌਂਪੀ ਗਈ ਹੈ ਉਸ ਨੂੰ ਮੈਂ ਤਨਦੇਹੀ ਨਾਲ ਨਿਭਾ ਕੇ ਮੰਡਲੀ ਦੀ ਬਿਹਤਰੀ ਲਈ ਸਮੂਹ ਮੰਡਲੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੋਰ ਬਿਹਤਰ ਕਰਨ ਲਈ ਯਤਨਸ਼ੀਲ ਰਹਾਗਾਂ। ਇਸ ਮੌਕੇ ਜਿਤਿਨ ਜਿੰਦਲ, ਹਰੀਸ਼ ਰਿਸ਼ੂ, ਅਭਿਸ਼ੇਕ ਵਧਵਾ, ਵਿਵੇਕ, ਵਿੰਨੀ, ਅਭਿਸ਼ੇਕ, ਸ਼ੈਂਕੀ, ਜਤਿਨ ਗੁਲਾਟੀ, ਲੱਕੀ ਛਬੜਾ ਅਤੇ ਮਨੀ ਅਰੋੜਾ ਆਦਿ ਹਾਜ਼ਰ ਸਨ।