ਤਲਵੰਡੀ ਸਾਬੋ, (ਰੇਸ਼ਮ ਸਿੰਘ ਦਾਦੂ)
ਦਿੱਲੀ ਸਰਕਾਰ ਦੀ ਤਰਜ ਤੇ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤ ਲਈ ਆਮ ਆਦਮੀ ਕਲੀਨਿਕ ਖੌਲੇ ਜਾ ਰਹੇ ਹਨ, ਇਸੇ ਲੜੀ ਤਹਿਤ ਹਲਕਾ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਵੱਲੋਂ ਡੇਰਾ ਦਾਦੂ ਪੰਥੀ ਨਜ਼ਦੀਕ ਪੁਰਾਣਾ ਬਜ਼ਾਰ ਤਲਵੰਡੀ ਸਾਬੋ ਆਮ ਆਦਮੀ ਕਲੀਨਿਕ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਨ੍ਹਾਂ ਆਮ ਆਦਮੀ ਕਲੀਨਿਕਾ ਵਿੱਚ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ, ਮੁਫ਼ਤ ਦਵਾਈਆਂ ਦੇ ਨਾਲ ਨਾਲ ਕਈ ਟੈਸਟ ਵੀ ਮੁਫਤ ਹੋਇਆਂ ਕਰਨਗੇ। ਪ੍ਰੈੱਸ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਵਿਧਾਇਕਾ ਨੇ ਕਿਹਾ ਕਿ ਇਹ ਕਲੀਨਿਕ ਪਿੰਡ ਪਿੰਡ ਖੋਲੇ ਜਾਣਗੇ ਜੋ ਕਿ ਪਿੰਡ ਵਾਸੀਆਂ ਦੀ ਸਿਹਤ ਸਹੂਲਤ ਲਈ ਵਰਦਾਨ ਸਿੱਧ ਹੋਣਗੇ। ਹਾਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਤਰਸੇਮ ਸਿੰਗਲਾ ਨੇ ਵਿਧਾਇਕ ਪ੍ਰੋ.ਬਲਜਿੰਦਰ ਕੌਰ ਨੂੰ ਇਲਾਕੇ ਦੀਆਂ ਕਈ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਤੇ ਵਿਧਾਇਕਾ ਨੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਗੁਰਦੀਪ ਤੂਰ ਲੇਲੇਵਾਲਾ, ਮਾਸਟਰ ਹਰਮੇਲ ਸਿੰਘ, ਡਾ.ਜਗਰੂਪ ਸਿੰਘ ਐਮ.ਡੀ, ਕਲੀਨਿਕ ਦੇ ਮੈਡੀਕਲ ਅਫ਼ਸਰ ਡਾ.ਹੇਮੰਤ, ਜਗਦੀਪ ਸਿੰਘ ਫਰਮਾਸਿਸਟ, ਮਨਿੰਦਰਜੀਤ ਕੌਰ ਸਹਾਇਕ, ਜਸਪ੍ਰੀਤ ਸਿੰਘ ਸੇਵਾਦਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਤੇ ਇਲਾਕਾ ਨਿਵਾਸੀ ਹਾਜਰ ਸਨ।