ਕੁਦਰਤੀ ਕਰੋਪੀ ਨਾਲ ਮਰ ਰਹੇ ਪਸ਼ੂਆਂ ਦਾ ਹੱਡਾਂ ਰੋੜੀ ਵਿੱਚ ਗਲ ਸੜਨ ਕਾਰਨ ਨੇੜੇ ਦੇ ਘਰਾਂ ਦਾ ਜਿਉਂਣਾ ਹੋਇਆ ਮੁਸ਼ਕਲ।

ਗਲੇ ਸੜੇ ਪਸ਼ੂਆਂ ਦੀ ਗੱਦੀ ਮੁਸਕ ਦੇ ਕਾਰਨ ਬੱਚਿਆਂ ਦੇ ਸ਼ਰੀਰ ਤੇ ਹੋ ਰਹੀ ਹੈ ਖੁਰਕ।
ਪਥਰਾਲਾ(ਰੇਸ਼ਮ ਸਿੰਘ ਦਾਦੂ ) ਪਿਛਲੇ ਦਿਨਾਂ ਤੋਂ ਗਊਆਂ ਨੂੰ ਲੰਪੀ ਸਕਿਨ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਬੂਰੀ ਤਰ੍ਹਾਂ ਜਕੜਿਆ ਹੋਇਆ ਹੈ। ਜਿਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਕੀਮਤੀ ਪਸ਼ੂ ਮਰ ਰਹੇ ਹਨ । ਏਸੇ ਬਿਮਾਰੀ ਦੇ ਕਾਰਨ ਪਿੰਡ ਪਥਰਾਲਾ ਵਿੱਚ ਵੀ ਹੁਣ ਤੱਕ ਤਿੰਨ ਸੋ ਦੇ ਕਰੀਬ ਪਸ਼ੂ ਮਰ ਚੁੱਕਿਆ ਹੈ। ਪਿੰਡ ਵਾਲਿਆਂ ਨੂੰ ਪਸ਼ੂਆਂ ਨੂੰ ਸੁੱਟਣ ਦੀ ਜਗ੍ਹਾ ਨਹੀ ਮਿਲ ਰਹੀ ਜਿਸ ਕਰਕੇ ਆਰਜੀ ਤੌਰ ਤੇ ਬਣਾਈ ਹੱਡਾਂ ਰੋੜੀ ਜੋ ਕਿ ਗਨੇਸ਼ ਪਟਰੋਲ ਪੰਪ ਦੇ ਕੋਲ ਡੱਬਵਾਲੀ ਬਠਿੰਡਾ ਰੋਡ ਤੇ ਟਾਇਲਾਂ ਦੀ ਫੈਕਟਰੀ ਦੇ ਸਾਹਮਣੇ ਬਿਲਕੁਲ ਭਰ ਚੁੱਕੀ ਹੈ । ਪਸ਼ੂ ਬੁਰੀ ਤਰ੍ਹਾਂ ਗਲ ਸੜ ਰਹੇ ਹਨ
ਨੇੜੇ ਦੇ ਘਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮਰੇ ਪਸ਼ੂ ਪਿੰਡ ਵਾਲੇ ਲੋਕ ਤੇ ਬਾਹਰਲੇ ਪਿੰਡਾਂ ਦੇ ਲੋਕ ਪਸ਼ੂਆਂ ਨੂੰ ਉਹਨਾਂ ਦੇ ਘਰਾਂ ਦੇ ਕੋਲ ਸੜਕ ਤੇ ਸੁੱਟ ਕੇ ਚਲਦੇ ਬਣਦੇ ਹਨ । ਜਿਸ ਕਰਕੇ ਉਹਨਾਂ ਨੂੰ ਬਹੁਤ ਗੰਦੀ ਮੁਸ਼ਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਸੰਪੂਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਰਿਸ਼ਤੇਦਾਰਾਂ ਨੇ ਆਉਂਣਾ ਬੰਦ ਕਰ ਦਿੱਤਾ। ਘਰੇ ਰੋਟੀ ਖਾਣੀ ਮੁਸ਼ਕਲ ਹੋ ਗਈ । ਬੱਚਿਆਂ ਦੇ ਸ਼ਰੀਰ ਤੇ ਖਾਰਸ਼ ਹੋ ਰਹੀ ਹੈ । ਉਹਨਾਂ ਭਰੇ ਮਨ ਨਾਲ ਆਖਿਆ ਕਿ ਸਾਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਸਾਡੇ ਬੱਚੇ ਵੀ ਕਿਸੇ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਨਾ ਆ ਜਾਣ ।
ਉਹਨਾਂ ਪੰਚਾਇਤ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਮੌਕਾ ਦੇਖ ਕੇ ਹੱਡਾ ਰੋੜੀ ਦਾ ਹੱਲ ਕੀਤਾ ਜਾਵੇ । ਉਹਨਾਂ ਮੰਗ ਕੀਤੀ ਕਿ ਹੱਡਾਂ ਰੋੜੀ ਇਸ ਜਗ੍ਹਾ ਤੋਂ ਹਟਾ ਕੇ ਕਿਸੇ ਹੋਰ ਬਿਨਾਂ ਅਬਾਦੀ ਵਾਲੀ ਜਗ੍ਹਾ ਬਣਾਇਆ ਜਾਵੇ ਤਾਂ ਕਿ ਨੇੜੇ ਰਹਿੰਦੇ ਘਰਾਂ ਨੂੰ ਰਾਹਤ ਮਿਲ ਸਕੇ। ਇਸ ਮਸਲੇ ਤੇ ਜਦੋਂ ਪੰਚਾਇਤ ਵਿਭਾਗ ਦੇ ਸੈਕਟਰੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਆਖਿਆ ਕਿ ਅਸੀਂ ਫੌਰੀ ਤੌਰ ਤੇ ਅਬਾਦੀ ਤੋਂ ਦੂਰ ਪੰਚਾਇਤੀ ਜਗ੍ਹਾ ਵਿੱਚ ਟੋਆ ਪਟਾ ਕੇ ਉੱਥੇ ਪਸ਼ੂਆਂ ਨੂੰ ਸੁੱਟ ਕੇ ਮਿੱਟੀ ਪਾਉਂਣ ਦਾ ਪ੍ਰਬੰਧ ਕਰ ਰਹੇ ਹਾਂ। ਉਧਰ ਜਦੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਤਰਸੇਮ ਸਿੰਘ ਪਥਰਾਲਾ ਨਾਲ ਗੱਲਬਾਤ ਕਰੀ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਗੰਭੀਰ ਮਸਲੇ ਨੂੰ ਸਰਕਾਰ ਤੱਕ ਪਹੁੰਚਾ ਕੇ ਹੱਡਾਂ ਰੋੜੀ ਨੂੰ ਅਬਾਦੀ ਤੋਂ ਦੂਰ ਬਣਾਇਆ ਜਾਵੇਗਾ ਬਹੁਤ ਜਲਦੀ ਹਲਕਾ ਐਮ ਐਲ ਏ ਅਮਿਤ ਰਤਨ ਜੀ ਦੇ ਧਿਆਨ ਵਿੱਚ ਲਿਆ ਕੇ ਗੱਲ ਸਰਕਾਰ ਕੋਲ ਰੱਖੀ ਜਾਵੇਗੀ ।