ਭਵਾਨੀਗੜ੍ਹ, (ਮਨਦੀਪ ਕੌਰ ਮਾਝੀ ਸਵਰਨ ਜਲਾਣ) ਕਾਂਗਰਸ ਨੇਤਾ ਸੰਸਦ ਮੈੰਬਰ ਅਧੀਰ ਰੰਜਨ ਚੌਧਰੀ ਵੱਲੋੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲੈ ਕੇ ਦਿੱਤੇ ਬਿਆਨ ਦੇ ਖਿਲਾਫ਼ ਅੱਜ ਇੱਥੇ ਭਾਜਪਾ ਵਰਕਰਾਂ ਵੱਲੋੰ ਰੋਸ ਪ੍ਰਦਰਸ਼ਨ ਕਰਦਿਆਂ ਉਕਤ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ
ਇਸ ਦੌਰਾਨ ਭਾਜਪਾ ਵਰਕਰਾਂ ਨੇ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾ ਕੇ ਸੰਸਦ ਮੈੰਬਰ ਚੌਧਰੀ ਦਾ ਪੁਤਲਾ ਜਲਾਇਆ। ਇਸ ਮੌਕੇ ਭਾਜਪਾ ਵਰਕਰਾਂ ਨੇ ਕਿਹਾ ਕਿ ਕਾਂਗਰਸ ਦੇ ਆਗੂ ਵੱਲੋੰ ਦੇਸ਼ ਦੇ ਸਰਬਉੱਚ ਅਹੁਦੇ ‘ਤੇ ਬਿਰਾਜਮਾਨ ਮਹਿਲਾ ਸਬੰਧੀ ਇਸ ਤਰ੍ਹਾਂ ਬਿਆਨਬਾਜੀ ਕਰਨੀ ਸ਼ਰਮਨਾਕ ਗੱਲ ਹੈ ਜਿਸਦੇ ਲਈ ਅਧੀਰ ਰੰਜਨ ਚੌਧਰੀ ਨੂੰ ਪੂਰੇ ਦੇਸ਼ ਤੋੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੌਧਰੀ ਜਦੋੰ ਤੱਕ ਦੇਸ਼ ਦੇ ਲੋਕਾਂ ਤੋੰ ਮੁਆਫੀ ਨਹੀੰ ਮੰਗ ਲੈੰਦੇ ਉਸ ਸਮੇਂ ਤੱਕ ਭਾਜਪਾ ਦਾ ਕਾਂਗਰਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।