ਦਾਣੀ ਸਜਨਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਸੇਵਾ – ਵਿਸ਼ਾਲ ਲੈਹਰੀ

     ਸੰਸਥਾ ਦਾ ਮੁੱਖ ਮੰਤਵ ਬੇਜੁਬਾਨਾਂ ਦੀ ਸੇਵਾ – ਡਾਕਟਰ ਅਮਿਤੋਸ ਵਿਸ਼ਵਾਸ
ਰਾਮਾਂ ਮੰਡੀ,  (ਰੇਸ਼ਮ ਸਿੰਘ ਦਾਦੂ) ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਵੇਖਦੇ ਹੋਏ ਰਾਮਾਂ ਮੰਡੀ ਦੇ ਗੁਪਤ ਦਾਣੀ ਪਰਿਵਾਰ ਵਲੋਂ ਬੇਜੁਬਾਨਾਂ ਦੇ ਇਲਾਜ ਲਈ ਮੈਡੀਕਲ ਕਿਟ ਦਾਣ ਵਜੋਂ ਦਿਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤੀ ਜਾਂਦੀ ਬੇਜੁਬਾਨਾਂ ਦੇ ਇਲਾਜ ਕਰਕੇ ਸੇਵਾ ਬਹੁਤ ਹੀ ਸ਼ਲਾਘਾਯੋਗ ਸੇਵਾ ਹੈ ਜੋ ਆਵਦਾ ਦੁਖ ਦਰਦ ਬੋਲ ਕੇ ਨਹੀਂ ਦਸ ਸਕਦੇ ਸੰਸਥਾ ਵਲੋਂ ਉਨ੍ਹਾਂ ਦੀ ਸੇਵਾ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਮੈਡੀਕਲ ਕਿਟ ਲਈ ਗੁਪਤ ਦਾਣੀ ਪਰਿਵਾਰ ਦਾ ਧੰਨਵਾਦ ਕੀਤਾ
ਅਤੇ ਕਿਹਾ ਕਿ ਸੰਸਥਾ ਦਾ ਮੁੱਖ ਮੰਤਵ ਲੋਕ ਭਲਾਈ ਦੇ ਕੰਮ ਅਤੇ ਬੇਜੁਬਾਨਾਂ ਦੀ ਸੇਵਾ ਕਰਨਾ ਹੈ ਸੰਸਥਾ ਵਲੋਂ ਕੀਤੀ ਜਾਂਦੀ ਬੇਜੁਬਾਨਾਂ ਦੀ ਸੇਵਾ ਦਾਣੀ ਸਜਨਾਂ ਦੇ ਸਹਿਯੋਗ ਨਾਲ ਹੀ ਕਿਤੀ ਜਾਂਦੀ ਹੈ। ਸੰਸਥਾ ਵਲੋਂ ਧੰਨਵਾਦ ਕਰਦੇ ਹਾਂ ਉਨ੍ਹਾਂ ਦਾਣੀ ਸਜਨਾਂ ਦਾ ਜੋ ਸੰਸਥਾ ਨੂੰ ਦਾਣ ਦਿੰਦੇ ਹਨ ਤਾਂ ਕਿ ਬੇਜੁਬਾਨਾਂ ਦਾ ਇਲਾਜ ਹੋ ਸਕੇ।ਇਸ ਮੌਕੇ ਸੰਸਥਾ ਦੇ ਡਾਕਟਰ ਅਮਿਤੋਸ ਵਿਸ਼ਵਾਸ, ਸਿਮਰਨ ਰੋਮਾਣਾ, ਵਰਿੰਦਰ ਸਿੰਘ ਆਦਿ ਹਾਜ਼ਰ ਸਨ