ਪੁਲਿਸ ਥਾਣਾ ਧਨੌਲਾ ਵਲੋਂ ਦਰਖਾਸਤਾਂ ਦੇ ਨਿਪਟਾਰੇ ਲਈ ਲਾਏ ਕੈਂਪ ਦੌਰਾਨ ਦਰਜਨਾਂ ਝਗੜੇ ਨਿਬੇੜੇ

ਧਨੌਲਾ,( ਵਿਕਰਮ ਸਿੰਘ ਧਨੌਲਾ) ਪੁਲਿਸ ਥਾਣਾ ਧਨੌਲਾ ਵਲੋਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਆਪਸੀ ਝਗੜਿਆ ਦੀਆਂ ਦਰਖਾਸਤਾ ਦਾ ਰਾਹਤ ਕੈਂਪ ਲਗਾ ਕੇ ਮੌਕੇ ਤੇ ਨਿਪਟਾਰਾ ਕੀਤਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਥਾਣਾ ਧਨੌਲਾ ਦੇ ਮੁੱਖ ਅਫਸਰ ਅੇੱਸ ਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਅੇੱਸ ਅੇੱਸ ਪੀ ਸ੍ਰੀ ਸੰਦੀਪ ਮਲਿਕ  ਜੀ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ  ਡੀ ਅੇੱਸ ਪੀ ਸਤਵੀਰ ਸਿੰਘ(ਪੀ ਪੀ ਅੇੱਸ) ਦੀ ਅਗਵਾਈ ਹੈਂਠ ਧਨੌਲਾ ਥਾਣੇ ਦੇ ਵਿਹੜੇ ਵਿੱਚ ਦਰਖਾਸਤਾਂ ਰਾਹਤ ਕੈਂਪ ਲਾਇਆ ਗਿਆ ਹੈ, ਜਿਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਟਕ ਰਹੀਆਂ ਦਰਖਾਸਤਾਂ ਦੇ ਸਬੰਧ ਵਿੱਚ ਦੋਵਾਂ ਧਿਰਾਂ ਨੂੰ ਬੁਲਾ ਕੇ ਦੋਵਾਂ ਦਾ ਪੱਖ ਸੁਣ ਕੇ ਮੋਕੇ ਤੇ ਨਿਪਟਾਰਾ ਕੀਤਾ ਗਿਆ। ਉਨਾ ਕਿਹਾ ਕਿ ਅਜਿਹੇ ਕੈੰਪ ਆਪਸੀ ਝਗੜੇ ਖਤਮ ਕਰਕੇ ਆਪਸੀ ਪਿਆਰ ਵਧਾਉੰਦੇ ਹਨ। ਮੁੱਖ ਅਫਸਰ ਲਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਰਾਹਤ ਕੈੰਪ ਦੌਰਾਨ  ਲੱਗਭੱਗ 40 ਦੇ ਕਰੀਬ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਵਿੱਚ ਬਹੁਤੇ ਮਾਮਲੇ ਕਾਫੀ ਲੰਮੇਂ ਸਮੇਂ ਤੋਂ ਲਟਕੇ ਹੋਏ ਸਨ,।
ਉਨਾਂ ਕਿਹਾ ਕਿ ਅੱਗੇ ਤੋੰ ਵੀ ਰਾਹਤ ਕੈਂਪ ਇਸ ਤਰਾਂ ਲੱਗਦੇ ਰਹਿਣਗੇ। ਰਾਹਤ ਕੈਂਪ ਦਾ ਲਾਭ ਲੈਣ ਆਏ ਲੋਕਾਂ ਨੇ ਪੁਲਿਸ ਦੇ ਇਸ ਕਾਰਜ ਦੀ ਸਲਾਘਾ ਕਰਦਿਆ ਕਿਹਾ ਕਿ ਧਨੌਲਾ ਥਾਣੇ ਦੇ ਮੁਖੀ ਲਖਵਿੰਦਰ ਸਿੰਘ ਵਲੋਂ ਲੋਕਾਂ ਦੇ ਝਗੜੇ ਨਿਬੇੜਨ ਲਈ ਜੋ ਕੈੰਪ ਲਾਇਆ ਗਿਆ ਹੈ ਬਹੁਤ ਹੀ ਸਲਾਘਾਯੋਗ ਕੰਮ ਹੈ। ਇਸ ਨਾਲ ਪਬਲਿਕ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।  ਇਸ ਮੌਕੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਅਵਤਾਰ ਸਿੰਘ , ਸਹਾਇਕ ਥਾਣੇਦਾਰ ਸੇਰ ਸਿੰਘ, ਹੋਲਦਾਰ ਨਿਰਮਲ ਸਿੰਘ, ਹੋਲਦਾਰ ਜਗਤਾਰ ਸਿੰਘ , ਰਣਜੀਤ ਸਿੰਘ , ਜਸਪਾਲ ਸਿੰਘ , ਹਰਦੀਪ ਸਿੰਘ , ਮੁੱਖਮੁਨਸ਼ੀ ਤਜਿੰਦਰ ਸਿੰਘ ਹਾਜਰ ਸਨ।