ਹਾਈਟਸ ਐਂਡ ਹਾਈਟਸ ਪਬਲਿਕ ਅਤੇ ਲਿਟਰ ਸਟਾਰ ਬਚਪਨ ਪਲੇਅ ਵਿਖੇ ਮਨਾਇਆ ਤੀਆਂ ਦਾ ਤਿਉਹਾਰ।

ਲਹਿਰਾਗਾਗਾ  (ਸੁਰਿੰਦਰ ਸਿੰਘ ਮਾਨ /ਸਰਾਓ) ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ, ਲਹਿਰਾਗਾਗਾ  ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬੜੇ ਧੂੰਮ- ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਜਿਸ ਵਿੱਚ ਮੁਟਿਆਰਾਂ ਪੰਜਾਬੀ ਵਿਰਾਸਤ ਨਾਲ ਸਬੰਧਿਤ ਕੱਪੜੇ ਪਾ ਕੇ ਆਏ।  ਬੱਚਿਆਂ ਨੇ ਰੰਗਾਂ-ਰੰਗ ਪੰਜਾਬੀ ਲੋਕ ਗੀਤ ਗਾਏ ਡਾਂਸ, ਪੰਜਾਬੀ ਬੋਲੀਆਂ ਤੇ ਗਿੱਧਾਂ ਪਾਇਆ ਅਤੇ ਛੋਟੇ ਬੱਚਿਆਂ ਨੇ ਮਾਡਲਿੰਗ ਪੇਸ਼ ਕੀਤੀ। ਸਕੂਲ ਦੇ ਚੇਅਰਮੈਨ ਸ੍ਰੀ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਚਾਹੀਦੇ ਹਨ। ਜਿਸ ਨਾਲ ਬੱਚਿਆਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ। ਜਿਸ ਵਿੱਚ ਸਕੂਲ ਦਾ ਸਮੂਹ ਸਟਾਫ਼ ਸ਼ਾਮਿਲ ਹੈ।