ਖੂਨਦਾਨ ਖੇਤਰ ਵਿੱਚ ਪਾਏ ਯੋਗਦਾਨ ਲਈ ਰਾਈਆ ਅਤੇ ਫੂਲ ਕਲੱਬ ਦਾ ਸਨਮਾਨ 

ਬਠਿੰਡਾ (ਮੱਖਣ ਸਿੰਘ ਬੁੱਟਰ) : ਅੱਜ ਸਿਵਲ ਹਸਪਤਾਲ ਰਾਮਪੁਰਾ ਫੂਲ ਵੱਲੋਂ ਰੱਖੇ ਗਏ ਸਮਾਗਮ ਦੌਰਾਨ ਸਰਦਾਰੀਆਂ ਯੂਥ ਕਲੱਬ ਰਾਈਆ ਅਤੇ ਮਾਨਵ ਸੇਵਾ ਬਲੱਡ ਸੁਸਾਇਟੀ ਫੂਲ ਟਾਊਨ ਨੂੰ ਸਮੇਂ ਸਮੇਂ ਸਿਰ ਐਮਰਜੈਂਸੀ ਪੈਣ ‘ਤੇ ਲੋੜਵੰਦ ਮਰੀਜਾਂ ਨੂੰ
 ਖੂਨਦਾਨ ਕਰਨ ਸਬੰਧੀ ਅਤੇ ਹੋਰ
ਸਮਾਜਿਕ ਸੇਵਾ ਦੇਣ ਲਈ ਸਿਵਲ ਹਸਪਤਾਲ ਰਾਮਪੁਰਾ ਦੇ ਐਸ,ਐਮ,ਓ, ਮੈਡਮ ਅੰਜੂ ਕਾਂਸਲ, ਅਤੇ ਡਾਕਟਰ ਆਰ ਪੀ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਰਾਈਆ ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਢਿੱਲੋਂ ਅਤੇ ਫੂਲ ਕਲੱਬ ਦੇ ਪ੍ਰਧਾਨ ਮੱਖਣ ਸਿੰਘ ਬੁੱਟਰ ਨੇ ਦੱਸਿਆ ਕਿ
ਇਹ ਸਨਮਾਨ ਸਾਡੇ ਸਮੂਹ ਕਲੱਬ ਮੈਂਬਰਾਂ ਮਿਹਨਤ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦੋਸਤਾਂ ਦੀ ਮਿਹਨਤ ਦਾ ਨਤੀਜਾ ਹੈ। ਅਸੀਂ ਸਮੂਹ ਕਲੱਬ ਮੈਂਬਰਾਂ ਅਤੇ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਦਿਤੇ ਜਾ ਰਹੇ ਸਹਿਯੋਗ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਕਦੇ ਵੀ ਖੂਨਦਾਨ ਕਰਨ ਜਾ ਹੋਰ ਸੇਵਾਵਾਂ ਤੋਂ ਕਿਸੇ ਸਮੇਂ ਜਵਾਬ ਨਹੀਂ ਦਿੱਤਾ ਸਗੋਂ ਵਧ ਚੜ ਕੇ ਸਮਾਜਸੇਵਾ ਵਿੱਚ ਸ਼ਾਮਿਲ ਹੁੰਦੇ ਹਨ। ਉਨਾਂ ਨੇ ਕਲੱਬਾਂ ਨੂੰ ਸਨਮਾਨਿਤ ਕਰਨ ਲਈ ਮੈਡਮ ਐੱਸ ਐੱਮ ਓ, ਡਾ ਆਰ ਪੀ ਸਿੰਘ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।