ਹਲਕਾ ਸੰਗਰੂਰ ਨੂੰ ਹਰਾ-ਭਰਾ ਬਣਾਇਆ ਜਾਵੇਗਾ-ਭਰਾਜ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ,ਸਰਵਨ ਜਲਾਣ)

ਪੰਜਾਬ ਸਰਕਾਰ ਵੱਲੋਂ ਸਾਡੇ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੀ ਅੱਜ ਸੰਗਰੂਰ ਹਲਕੇ ਵਿੱਚ ਸ਼ੁਰੂਆਤ ਕੀਤੀ ਇਸ ਵਿਚ ਹਲਕਾ ਵਿਧਾਇਕ ਭੈਣ ਨਰਿੰਦਰ ਕੌਰ ਭਰਾਜ ਨੇ ਹਾਜ਼ਰੀ ਭਰੀ ਅਤੇ ਪਿੰਡ ਡੇਹਲੇਵਾਲ ਵਿਖੇ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਏਕੜ ਰਕਬੇ ਵਿੱਚ ਤ੍ਰਿਵੈਣੀ ਅਤੇ ਫ਼ਲਦਾਰ ਪੌਦੇ ਲਗਾਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੈਣ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸੰਗਰੂਰ ਹਲਕੇ ਦੇ ਹਰ ਪਿੰਡ ਲੈ ਕੇ ਜਾਵਾਗੇ ਅਤੇ ਸੰਗਰੂਰ ਹਲਕੇ ਨੂੰ ਹਰਾ ਭਰਾ ਬਣਾਵਾਗੇ ਵਿਧਾਇਕ ਭੈਣ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਅੱਜ ਪਿੰਡ ਚੰਨੋ ਦੇ ਉਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚਕੇ ਮਨ ਨੂੰ ਬਹੁਤ ਖੁਸ਼ੀ ਹੋਈ ਜਿੱਥੇ ਮੈਂ ਆਪਣੀ ਛੇਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੀ ਪੜਾਈ ਕੀਤੀ ਹੈ,ਪੁਰਾਣੀਆਂ ਯਾਦਾਂ ਤਾਜ਼ਾ ਹੋਈਆ ਮਨ ਨੂੰ ਬਹੁਤ ਸਕੂਨ ਮਿਲਿਆ ਸਮੂਹ ਅਧਿਆਪਕ ਸਹਿਬਾਨਾਂ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਇਹ ਪਿਆਰ ਬਹੁਤ ਅਣਮੁੱਲਾ ਸੀ ਜੋ ਸ਼ਾਇਦ ਦੁਨੀਆ ਵਿੱਚ ਹੋਰ ਕਿਤੇ ਨਾ ਮਿਲੇ ਐਮ ਐਲ ਏ ਨਰਿੰਦਰ ਕੌਰ ਭਰਾਜ ਵੱਲੋਂ ਸਟਾਫ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਉਹ ਹਰ ਪੱਖੋਂ ਮਦਦ ਕਰੇਗੀ।