ਸਕੂਲ ਪ੍ਰਬੰਧਕ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

ਲਹਿਰਾ ਦਿੜ੍ਹਬਾ ਮੰਡੀ  (ਬਲਵਿੰਦਰ ਸਿੰਘ ਕਮਾਲਪੁਰ ) 

ਭੁਟਾਲ ਕਲਾਂ ਵਿੱਚ ਪਰਿਵਾਰਕ ਝਗੜੇ ’ਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਹੈ। ਲਹਿਰਾਗਾਗਾ ਪੁਲੀਸ ਨੇ ਤਰਸੇਮ ਸਿੰਘ ਦੇ ਬਿਆਨ ’ਤੇ ਗੁਰਜੰਟ ਸਿੰਘ, ਉਸਦੀ ਪਤਨੀ ਕਰਮਜੀਤ ਕੌਰ, ਜ਼ਖ਼ਮੀ ਦੀ ਖੁਦ ਦੀ ਪਤਨੀ ਹਰਦੀਪ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਕਰੀਬ 4.30 ਵਜੇ ਸ਼ਿਕਾਇਤਕਾਰਤਾ ਆਪਣੇ ਰਿਹਾਇਸ਼ੀ ਘਰ ਦੀ ਮੁਰੰਮਤ ਕਰਵਾ ਰਿਹਾ ਸੀ।
ਉਸਦਾ ਪਤਨੀ ਨਾਲ ਪਹਿਲਾਂ ਹੀ ਝਗੜਾ ਚੱਲਦਾ ਹੈ ਤੇ ਉਸਨੇ ਗੁਰਜੰਟ ਸਿੰਘ ਤੇ ਕਰਮਜੀਤ ਕੌਰ ਨਾਲ ਮਿਲਕੇ ਉਸਦੀ ਮਾਰਕੁਟਾਈ ਕੀਤੀ। ਪੀੜਤ ਨੇ ਦੱਸਿਆ ਕਿ ਉਸਦੀ ਛੋਟੇ ਭਰਾ ਨਾਲ ਉਸਦੇ ਕਥਿਤ ਨਸ਼ੱਈ ਹੋਣ ਕਾਰਨ ਨਹੀਂ ਬਣਦੀ ਅਤੇ ਉਸ ਕੋਲ ਜ਼ਮੀਨ ਜਾਇਦਾਦ ਵੱਖਰੀ ਹੈ ਅਤੇ ਉਸਦੀ ਪਤਨੀ ਕਥਿਤ ਉਸਦੇ ਭਰਾ ਦੇ ਪਰਿਵਾਰ ਨਾਲ ਰਹਿੰਦੀ ਹੈ ਪਰ ਪਰ ਬੱਚੇ ਉਸ ਕੋਲ ਰਹਿੰਦੇ ਹਨ। ਉਸ ਨੇ ਦੋਸ਼ ਲਾਇਆ ਕਿ ਉਹ ਘਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ।