ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਟਰੈਕਟਰ ਰੈਲੀ ਕੱਢੀ। 

ਸੰਗਰੂਰ (ਸੁਰਿੰਦਰ ਸਿੰਘ ਮਾਨ/ਸਰਾਓ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੰਗਰੂਰ ਤੋਂ ਪਾਰਲੀਮੈਂਟ ਦੀ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਵਿਚ ਨਜ਼ਦੀਕ ਪਿੰਡ ਮੰਗਵਾਲ ਵਿਖੇ ਡਾ ਸੁਰਿੰਦਰਪਾਲ ਸਿੰਘ ਸੋਨਾ ,ਹਰਪ੍ਰੀਤ ਸਿੰਘ ਹਰੀ,ਜਸਵੀਰ ਸਿੰਘ ਹਨੀ ,

ਰਾਹੁਲ ਸ਼ਰਮਾ ਡੀ ਸੀ ਵੀਰ ,ਲਾਡੀ ਮਾਨ ,ਯੂਥ ਵਿੰਗ ਮੰਗਵਾਲ ਦੇ ਨੌਜਵਾਨਾਂ ਵੱਲੋਂ ਚੜ੍ਹਦੀ ਕਲਾ ਦੇ ਵਿਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦਿਆਂ ਖੁਸ਼ੀ ਵਜੋਂ ਮੰਗਵਾਲ ਵਿਖੇ ਟਰੈਕਟਰ ਰੈਲੀ ਕੱਢੀ ਗਈ ਪਿੰਡ ਦੇ ਵਿੱਚ ਰੈਲੀ ਦੌਰਾਨ ਵੱਖ ਵੱਖ ਥਾਵਾਂ ਤੇ ਲੱਡੂ ਵੰਡੇ ਗਏ ਜਸ਼ਨ ਮਨਾਏ ਗਏ ਸੰਗਤਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਰੈਲੀ ਦੌਰਾਨ ਆਪਣੇ ਘਰਾਂ ਤੋਂ ਬਾਹਰ ਆ ਕੇ ਸਾਰੇ ਹੀ ਭੈਣ ਭਰਾਵਾਂ ਨੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ l ਇਸ ਰੈਲੀ ਦੌਰਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਖਾ, ਕਰਮਜੀਤ ਸਿੰਘ ਕਰਮੀ ਮੌੜ,ਨੰਬਰਦਾਰ ਸੁਖਤਾਰ ਸਿੰਘ ,ਹਰਭਜਨ ਸਿੰਘ , ਸੁਖਵਿੰਦਰ ਸਿੰਘ ਨਿੱਕਾ ,ਜੁਗਰਾਜ ਸਿੰਘ ਧੂਰਾ,ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਸਨ l
ਇਸ ਰੈਲੀ ਦੌਰਾਨ ਰੁਪਿੰਦਰ ਸਿੰਘ ਰੂਬੀ ਰਾਣੂ ,ਬਰਜਿੰਦਰ ਸਿੰਘ ਬੱਬੂ ,ਜਗਦੇਵ ਸਿੰਘ ਗੰਦਾਰਾ ,ਗੁਰਮੁਖ ਸਿੰਘ ਮਾਨ ,ਗਗਨਦੀਪ ਸਿੰਘ ਗੱਗੀ ,ਮਨਪ੍ਰੀਤ ਸਿੰਘ ਮਨੀ ,ਕੁਲਵੰਤ ਸਿੰਘ ਨਿੱਕਾ ,ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਪਟਾਕੇ ਚਲਾਏ ਗਏ ਫੁੱਲ ਬਰਸਾਏ ਗਏ ਸੰਗਤਾਂ ਵੱਲੋਂ ਨੌਜਵਾਨਾਂ ਦਾ ਸਿਰੋਪਾਓ ਤੇ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ l ਅਖੀਰ ਵਿਚ ਯੂਥ ਵਿੰਗ ਦੇ ਨੌਜਵਾਨਾਂ ਵੱਲੋਂ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਲੈ ਕੇ ਆਏ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਸਾਰੇ ਨੌਜਵਾਨ ਤੇ ਸੰਗਤਾਂ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ।