ਰਵੀਪ੍ਰੀਤ ਸਿੱਧੂ ਦੀ ਪਿੰਡ ਵਾਸੀਆਂ ਨਾਲ ਮੀਟਿੰਗ

ਤਲਵੰਡੀ ਸਾਬੋ /ਰਾਮਾਂ ਮੰਡੀ  (ਰੇਸ਼ਮ ਸਿੰਘ ਦਾਦੂ /ਧਰਮਿੰਦਰ ਦਮਦਮੀ )
ਤਲਵੰਡੀ ਸਾਬੋ ਤੋਂ ਭਾਜਪਾ ਦੇ ਹਲਕਾ ਇੰਚਾਰਜ ਸ੍ਰ. ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਪਿੰਡ ਤਰਖਾਣਵਾਲਾ ਵਿਖੇ ਅੱਜ ਪਿੰਡ ਵਾਸੀਆਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਗਈ।  ਜਿਸਨੂੰ ਸੰਬੋਧਨ ਕਰਦੇ ਹੋਏ ਸ੍ਰ.ਸਿੱਧੂ ਨੇ ਕਿਹਾ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪੰਜਾਬ ਵਿੱਚ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਭਾਜਪਾ ਨੂੰ ਪੰਜਾਬ ਵਿੱਚ ਮਜਬੂਤ ਕਰਨਾ ਜਰੂਰੀ ਹੈ। ਉਹਨਾਂ ਪਿੰਡ ਪੱਧਰ ਤੋਂ ਬੂਥਾਂ  ਅਤੇ ਵਾਰਡ ਪੱਧਰ ਤੱਕ ਭਾਜਪਾ ਦੀਆਂ ਕਮੇਟੀਆਂ ਬਣਾਉਣ ਲਈ ਪਿੰਡ ਦੇ ਮੋਹਰਬਰ ਵਿਅਕਤੀਆਂ ਦੀਆਂ  ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਲਾਡੀ ਜਗਾ ਰਾਮ ਤੀਰਥ, ਮਨਜੀਤ ਠੇਕੇਦਾਰ, ਦੇਬੂ ਕਵਾੜੀਆ ,  ਨੰਬਰਦਾਰ ਸੁਖਮਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਜਗਤਾਰ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਡਾ. ਅਵਤਾਰ ਸਿੰਘ,  ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਮਨਜੀਤ ਭਾਗੀਵਾਂਦਰ, ਸੁੱਖੀ ਭੂੰਦੜ ਅਤੇ ਅਮਨਦੀਪ ਟਾਂਡੀਆਂ ਆਦਿ ਹਾਜਰ ਸਨ।