ਬਠਿੰਡਾ 30 ਜੂਨ (ਮੱਖਣ ਸਿੰਘ ਬੁੱਟਰ) : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਬਾਰਵੀਂ ਕਲਾਸ ਬਾਰਵੀਂ ਦੇ ਵੱਖ-ਵੱਖ ਗਰੁੱਪਾਂ ਵਿੱਚ ਮਾਲਵੇ ਦੀ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹਰ ਖੇਤਰ ਵਿੱਚ ਮੋਹਰੀ ਨੈਸ਼ਨਲ ਅਵਾਰਡੀ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ ਢੱਡੇ ਦੀ ਉੱਪ-ਸਾਖਾ ਮਾਤਾ ਸੁੰਦਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੱਡੇ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਦੱਸਿਆ ਕਿ ਆਰਟਸ ਗਰੁੱਪ ਵਿੱਚੋ ਪਹਿਲਾ ਸਥਾਨ ਪਿੰਕਪ੍ਰੀਤ ਪੁੱਤਰੀ ਬਲਰਾਜ ਨੇ (95.2%) ਅੰਕ ਲੈ ਕੇ ਪ੍ਰਾਪਤ ਕੀਤਾ। ਦੂਜਾ ਸਥਾਨ ਜਸ਼ਨਪ੍ਰੀਤ ਕੋਰ ਪੁੱਤਰੀ ਗੁਰਬਚਨ ਸਿੰਘ ਨੇ (93.8%) ਅੰਕ ਲੈ ਕੇ ਅਤੇ ਤੀਜਾ ਸਥਾਨ ਰਮਨਦੀਪ ਕੌਰ ਪੁੱਤਰੀ ਕਾਲਾ ਸਿੰਘ ਨੇ (93.6%) ਲੈ ਕੇ ਪ੍ਰਾਪਤ ਕੀਤਾ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐਮ.ਡੀ ਗੁਰਬਿੰਦਰ ਸਿੰਘ ਬੱਲੀ ਨੇ ਵਿਦਿਆਰਥਣਾਂ ਅਤੇ ਉਨ੍ਹਾ ਦੇ ਮਾਪਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਆਪ ਜੀ ਦੇ ਸਹਿਯੋਗ ਸਦਕਾ ਸਾਡੀਆਂ ਵਿਦਿਆਰਥਣਾਂ ਨੇ ਆਪਣੀ ਮਿਹਨਤ ਨਾਲ ਚੰਗੇ ਅੰਕ ਪ੍ਰਾਪਤ ਕਰਕੇ ਸਾਡੀ ਸੰਸਥਾ ਦਾ ਤੁਹਾਡੇ ਪਿੰਡ ਦਾ ਅਤੇ ਤੁਹਾਡਾ ਨਾਮ ਰੋਸ਼ਨ ਕੀਤਾ ਹੈ। ਸਾਨੂੰ ਹਮੇਸ਼ਾ ਇਨ੍ਹਾਂ ਤੇ ਮਾਣ ਰਹੇਗਾ। ਪੁਜੀਸ਼ਨਾ ਹਾਸਿਲ ਕਰਨ ਵਾਲੀਆਂ ਵਿਦਿਆਰਥਣਾ ਨੂੰ ਕਾਲਜ ਨਿਯਮਾਂ ਅਨੁਸਾਰ ਫੀਸਾ ਵਿੱਚ ਰਿਆਇਤ ਕੀਤੀ ਜਾਵੇਗੀ। ਇਸ ਮੌਕੇ ਡਾਇਰੈਕਟਰ ਐਡਮਿਨਸਟ੍ਰੇਸ਼ਨ ਮੈਡਮ ਸਿੰਬਲਜੀਤ ਕੌਰ, ਖਜਾਨਚੀ ਮੈਡਮ ਪ੍ਰਸੌਤਮ ਕੌਰ ਰਵਿੰਦਰ ਕੁਮਾਰ (ਮੁਖੀ ਹਿੰਦੀ ਵਿਭਾਗ), ਪ੍ਰੋ. ਸਿਮਰਜੀਤ ਕੌਰ (ਇੰਗਲਿਸ਼ ਵਿਭਾਗ),ਪ੍ਰੋ. ਸ਼ਾਮ ਲਾਲ (ਪੰਜਾਬੀ ਵਿਭਾਗ), ਪ੍ਰੋ. ਜਸਵਿੰਦਰ ਸਿੰਘ (ਮੁਖੀ ਫਿਜੀਕਲ ਵਿਭਾਗ), ਪ੍ਰੋ. ਬਲਜੀਤ ਕੌਰ (ਮੁਖੀ ਪੰਜਾਬੀ ਵਿਭਾਗ) ਪ੍ਰੋ. ਰਾਜਵਿੰਦਰ ਕੌਰ (ਸਮਾਜ ਵਿਗਿਆਨ), ਪ੍ਰੋ. ਵੈਸ਼ਾਲੀ (ਮੁਖੀ ਗਣਿਤ ਵਿਭਾਗ), ਪ੍ਰੋ. ਜੋਤੀ ਰਾਣੀ (ਇੰਗਲਿਸ਼ ਵਿਭਾਗ), ਪ੍ਰੋ. ਕੁਲਦੀਪ ਕੌਰ (ਕੰਪਿਊਟਰ ਵਿਭਾਗ) ਨੇ ਵਿਦਿਆਰਥਣਾ ਨਾਲ ਇਸ ਸ਼ਾਨਦਾਰ ਨਤੀਜੇ ਦੀ ਖੁਸ਼ੀ ਸਾਂਝੀ ਕੀਤੀ।