ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਜਨ ਜਨ ਤੱਕ ਪੁਚਾਉਣੀਆਂ ਚਾਹੀਦੀਆਂ ਐ -ਰਵੀਪ੍ਰੀਤ ਸਿੰਘ ਸਿੱਧੂ 

ਸੂਬੇ ਦੀ ਕਾਨੂੰਨ ਵਿਵਸਥਾ ਡਾਵਾਂਡੋਲ – ਅਸ਼ੋਕ ਭਾਰਤੀ 
ਤਲਵੰਡੀ ਸਾਬੋ/ਮੌੜ ਮੰਡੀ  30 ਜੂਨ  (ਰੇਸ਼ਮ ਸਿੰਘ ਦਾਦੂ /ਧਰਮਿੰਦਰ ਦਮਦਮੀ ) 
 ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੀ ਕਾਰਜਕਾਰਨੀ ਵੱਲੋਂ ਇੱਕ ਮੀਟਿੰਗ ਸ਼੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵਿਖੇ ਕੀਤੀ ਗਈ। ਜਿਸ ਵਿੱਚ ਜਿਲ੍ਹਾ ਬਠਿੰਡਾ ਦਿਹਾਤੀ ਦੇ ਸਾਰੇ ਅਹੁਦੇਦਾਰਾਂ ਅਤੇ ਮੰਡਲ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਲਵੰਡੀ ਸਾਬੋ ਤੋਂ ਭਾਜਪਾ ਦੇ ਹਲਕਾ ਇੰਚਾਰਜ ਸਰਦਾਰ ਰਵਪ੍ਰੀਤ ਸਿੰਘ ਸਿੱਧੂ ਨੇ ਕਿਹਾ ਸਾਨੂੰ ਸਭਨਾਂ ਨੂੰ ਮਿਸ਼ਨ 2024 ਲਈ  ਭਾਜਪਾ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਜਨ ਜਨ ਤੱਕ ਪੁਚਾਉਣੀਆਂ ਚਾਹੀਦੀਆਂ ਹਨ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਤਿੰਨ ਮਹੀਨਿਆਂ ਵਿੱਚ ਹੀ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ
ਜਿਸ ਕਾਰਨ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਖਾਲੀ ਹੋਈ ਸੰਗਰੂਰ ਦੀ ਲੋਕ ਸਭਾ ਸੀਟ ਤੇ ਆਪ ਦੇ ਉਮੀਦਵਾਰ ਨੂੰ ਹਰਾ ਦਿੱਤਾ।ਸ੍ਰ ਸਿੱਧੂ ਨੇ ਕਿਹਾ ਕਿ ਬੀਤੇ ਅੱਠ ਸਾਲਾਂ ਵਿੱਚ ਦੇਸ਼ ਅਤੇ ਆਮ ਜਨਤਾ ਦੀ ਤਰੱਕੀ ਲਈ ਜੋ ਕੰਮ ਭਾਜਪਾ ਦੀ ਸਰਕਾਰ ਨੇ ਮੋਦੀ ਜੀ ਦੀ ਅਗਵਾਈ ਵਿੱਚ ਕੀਤੇ ਹਨ ਉਨ੍ਹਾਂ ਵੱਲ ਕਿਸੇ ਸਰਕਾਰ ਨੇ ਹੁਣ ਤੱਕ ਧਿਆਨ ਹੀ ਨਹੀਂ ਸੀ ਦਿੱਤਾ। ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਮਹਿੰਗੇ ਇਲਾਜ ਨਾ ਕਰਵਾ ਸਕਣ ਵਾਲੇ ਲੋਕਾਂ ਲਈ ਕੈਸ਼ਲੈੱਸ ਬੀਮਾ ਯੋਜਨਾ ਤਹਿਤ ਪੰਜ ਲੱਖ ਤੱਕ ਦਾ ਇਲਾਜ਼ ਪ੍ਰਤੀ ਸਾਲ ਮੁਫ਼ਤ ਮੁਹਈਆ ਕਰਵਾਇਆ ਗਿਆ, ਬੇਘਰੇ ਲੋਕਾਂ ਨੂੰ ਘਰ ਬਣਾਉਣ ਲਈ ਪੈਸੇ,ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ,ਕਿਸਾਨਾ ਨੂੰ ਛੇ ਹਜ਼ਾਰ ਰੁਪਏ ਪ੍ਰਤਿ ਸਾਲ ਨਗਦ ਸਹਾਇਤਾ ਦੀ ਅਦਾਇਗੀ ਸਿੱਧੀ ਖਾਤਿਆਂ ਵਿੱਚ ਪਾਉਣ ਤੋਂ ਇਲਾਵਾ ਹੋਰ ਬਹੁਤ ਯੋਜਨਾਵਾਂ ਹਨ ਜਿਨ੍ਹਾਂ ਦਾ ਲਾਹਾ ਲੋਕਾਂ ਨੂੰ ਮਿਲ ਰਿਹਾ ਹੈ।
ਸ੍ਰੀ ਅਸ਼ੋਕ ਭਾਰਤੀ ਨੇ ਸੂਬੇ ਦੀ ਡਾਵਾਂਡੋਲ ਹੋ ਚੁੱਕੀ ਕਨੂੰਨ ਵਿਵਸਥਾ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਸਮੇਤ ਹੋਏ ਕਤਲਾਂ ਦੀਆਂ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀਆਂ ਲਈਆਂ ਜਾਣ ਦੇ ਬਾਵਜੂਦ ਪੰਜਾਬ ਦੀ ਨਿਕੰਮੀ ਸਰਕਾਰ ਵੱਲੋਂ ਲੋਕਾਂ ਦੇ ਦਿਲਾਂ ਵਿੱਚ ਬੈਠੇ ਡਰ ਨੂੰ ਦੂਰ ਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਯਤੀਮ ਮਹਿਸੂਸ ਕਰ ਰਹੇ ਹਨ। ਪਰ ਜੇਕਰ ਐਥੇ ਆਪ ਦੀ ਥਾਂ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਿਸੇ ਮਾੜੇ ਅਨਸਰ ਦੀ ਅਜਿਹਾ ਕਰਨ ਦੀ ਹਿੰਮਤ ਹੀ ਨਹੀਂ ਸੀ ਪੈਣੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਅਤੇ ਵਰਕਰਾਂ ਸਮੇਤ ਅਸ਼ੋਕ ਭਾਰਤੀ ਇੰਚਾਰਜ ਲੋਕ ਸਭਾ ਬਠਿੰਡਾ, ਦਰਸ਼ਨ ਨੈਨੇਵਾਲ, ਦਿਆਲ ਸੋਢੀ ਸੂਬਾ ਜਨਰਲ ਸਕੱਤਰ,ਜਗਦੀਪ ਸਿੰਘ ਨੱਕਈ,ਭਾਰਤ ਭੂਸ਼ਨ ਜਿਲ੍ਹਾ ਪ੍ਰਧਾਨ ਦਿਹਾਤੀ,ਮੇਜਰ ਸਿੰਘ ਬਰਾੜ, ਕਸ਼ਮੀਰ ਸਿੰਘ,ਗੋਪਾਲ ਕ੍ਰਿਸ਼ਨ ਬਾਂਸਲ ਮੰਡਲ ਪ੍ਰਧਾਨ ਤਲਵੰਡੀ ਸਾਬੋ, ਵਿਜੈ ਲਹਿਰੀ ਮੰਡਲ ਪ੍ਰਧਾਨ ਭਾਜਪਾ ਰਾਮਾਂ ਮੰਡੀ, ਹਰਸ਼ ਗੋਇਲ, ਚੰਦਰ ਮੋਹਨ, ਜੀਵਨ ਗੁਪਤਾ ਮੰਡਲ ਪ੍ਰਧਾਨ ਮੌੜ ਮੰਡੀ, ਰਮਣੀਕ ਕੁਮਾਰ ਜਨਰਲ ਸਕੱਤਰ, ਲਾਡੀ ਜਗਾ ਰਾਮ ਤੀਰਥ, ਧਰਮਿੰਦਰ ਦਮਦਮੀ, ਮਨਜੀਤ ਭਾਗੀਵਾਂਦਰ, ਸੁੱਖੀ ਭੂੰਦੜ ਨਿੱਜੀ ਸਹਾਇਕ, ਅਮਨਦੀਪ ਟਾਂਡੀਆਂ, ਯਸ਼ਪਾਲ ਡਿੰਪੀ ਅਤੇ ਵਿਜੈ ਕੁਮਾਰ  ਆਦਿ ਆਗੂ ਹਾਜਰ ਸਨ।