ਮਾਲੇਰਕੋਟਲਾ 30 ਜੂਨ (ਬਲਵਿੰਦਰ ਸ਼ੇਰਗਿੱਲ ) ਸਥਾਨਕ ਸ਼ਹਿਰ ਵਿਖੇ ਮਾਣਯੋਗ ਏ ਡੀ ਜੀ ਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸ਼੍ਰੀਮਤੀ ਅਲਕਾ ਮੀਨਾ ਆਈ ਪੀ ਐਸ ਸੀਨੀਅਰ ਕਪਤਾਨ ਪੁਲੀਸ ਮਾਲੇਰਕੋਟਲਾ ਅਤੇ ਸ਼੍ਰੀ ਰਮਨੀਸ਼ ਚੌਧਰੀ ਪੀ ਪੀ ਐਸ ਜ਼ਿਲ੍ਹਾ ਕਮਿਊਨਿਟੀ ਪੁਲੀਸ ਅਫ਼ਸਰ ਮਾਲੇਰਕੋਟਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਮਾਲੇਰਕੋਟਲਾ ਵਲੋਂ ਪੁਲੀਸ ਕਰਮਚਾਰੀਆਂ ਲਈ ਇਕ ਵਿਸੇਸ਼ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਸੰਤ ਮੁਨੀ ਅਚਾਰਿਆ ਦੁਆਰਾ ਪੁਲੀਸ ਕਰਮਚਾਰੀਆਂ ਨੂੰ ਅਪਣੀ ਦਿਮਾਗੀ ਤਨਾਵ ਰਹਿਤ ਰਹਿਣ ਲਈ ਅਤੇ ਰੋਜ਼ਾਨਾ ਟੈਂਸਨਾ ਦੂਰ ਕਰਨ ਲਈ ਸੁਝਾਅ ਅਤੇ ਯੋਗ ਵਿਧੀ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ।ਉਪ ਕਪਤਾਨ ਸਬ ਡਵੀਜ਼ਨ ਮਾਲੇਰਕੋਟਲਾ ਜੀ ਦੁਆਰਾ ਪੁਲੀਸ ਕਰਮਚਾਰੀਆਂ ਨੂੰ ਪਬਲਿਕ ਨਾਲ ਚੰਗਾ ਵਿਹਾਰ,ਬੱਚਿਆ ਨੂੰ ਗ਼ਲਤ ਸੰਗਤ ਵਿਚ ਜਾਣ ਤੋਂ ਰੋਕਣ ਲਈ ਜਾਗਰੂਕਤਾ ਸੈਮੀਨਾਰ ਲਾਉਣ ਲਈ ਕਿਹਾ ਗਿਆ।ਇਸ ਸੈਮੀਨਾਰ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਰੇ ਸਾਂਝ ਸਟਾਫ ਵਲੋਂ ਵੀ ਭਾਗ ਲਿਆ ਗਿਆ।