ਟਰੱਕ ਅਤੇ ਬੱਸ ਦੀ ਸਿੱਧੀ ਟੱਕਰ ਵਿੱਚ ਬੱਸ ਚਾਲਕ ਦੀ ਮੌਕੇ ਤੇ ਮੌਤ ਦਰਜਨ ਤੋਂ ਵੱਧ ਸਵਾਰੀਆਂ ਹੋਈਆਂ ਜ਼ਖ਼ਮੀ

ਮਹਿਲ ਕਲਾਂ 1ਜੁਲਾਈ 2022 (ਡਾ. ਮਿੱਠੂ ਮੁਹੰਮਦ)

ਜ਼ਿਲ੍ਹਾ ਬਰਨਾਲਾ ਮਹਿਲ ਕਲਾਂ ਤੋਂ ਰਾਏਕੋਟ ਮਾਰਗ ਤੇ ਬੱਸ ਅਤੇ ਟਰੱਕ ਦੀ ਸਿੱਧੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ ਤੀਹ ਤੋਂ ਪੈਂਤੀ ਸਵਾਰੀਆਂ ਸਵਾਰ ਸਨ ਬੱਸ ਚਾਲਕ ਦੀ ਟਰੱਕ ਦੇ ਨਾਲ ਟੱਕਰ ਹੋਣ ਤੇ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਟਰੱਕ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ https://youtu.be/2hwzQeSD2nE