ਲੋਕ ਸਭਾ ਵਿੱਚ ਸੰਗਰੂਰ ਦੀ ਆਵਾਜ਼ ਬਣਨਗੇ ਗੁਰਮੇਲ ਸਿੰਘ ਘਰਾਚੋਂ: ਨੰਦਨੀ ਗੁਪਤਾ

ਸ਼ੇਰਪੁਰ , 21 ਜੂਨ,(ਸਰਾਂ ਸ਼ੇਰਪੁਰ ): ਸੰਗਰੂਰ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਅੰਤਿਮ ਦਿਨ ਹਲਕਾ ਆਤਮਾ ਨਗਰ ਲੁਧਿਆਣਾ ਦੇ ਇੰਚਾਰਜ ਮੈਡਮ ਨੰਦਨੀ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ । ਉਹਨਾਂ ਕਿਹਾ ਕਿ ਮੁਖ ਮੰਤਰੀ ਦੇ ਹੋ ਰਹੇ ਰੋਡ ਸ਼ੋਅ ਦੌਰਾਨ ਲੋਕਾਂ ਵਿੱਚ ‘ਆਪ’ ਸੰਬੰਧੀ ਭਾਰੀ ਉਤਸ਼ਾਹ ਦੇਖਿਆ ਗਿਆ। ਲੋਕ ਮੁੱਖ ਮੰਤਰੀ ਮਾਨ ’ਤੇ ਲੋਕ ਵਲੋਂ ਫੁੱਲ ਵਰਸਾ ਕੇ ਅਤੇ ਸਿਰੋਪੇ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਜਿਸ ਤੋਂ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਮੈਡਮ ਨੰਦਨੀ ਗੁਪਤਾ ਕਿਹਾ, ‘ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਪਾਰਟੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਗੁਰਮੇਲ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਸੰਸਦ ’ਚ ਪਹੁੰਚਾਉਣ ਦੀ ਅਪੀਲ ਵੀ ਕੀਤੀ।