ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਆਗੂਆਂ ਨੇ ਮਾਨ ਖਾਤਰ ਕੀਤਾ ਡੋਰ ਟੂ ਡੋਰ, ਵੱਡੀ ਲੀਡ ਨਾਲ ਜਿੱਤਣਗੇ ਮਾਨ 

ਬਰਨਾਲਾ ( ਪੱਤਰ ਪਰੇਕ)
ਅੱਜ ਕਸਬਾ ਹੰਡਿਆਇਆ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਵਿੱਚ ਲ਼ੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਨੈਸਨਲ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਦੀ ਚੋਣ ਨੂੰ ਹੁਲਾਰਾ ਦੇਣ ਖਾਤਰ ਵਰਕਰਾਂ ਅਤੇ ਆਗੂਆਂ ਨੇ  ਡੋਰ ਟੂ ਡੋਰ ਕੀਤਾ l ਇਸ ਮੌਕੇ ਮਲਕੀਤ ਸਿੰਘ ਪਿਤਾ ਸ੍ਰੀ ਦਸਮੇਸ਼ ਕਲੱਬ ਦੇ ਪ੍ਰਧਾਨ ਤੇ ਬਲਵਿੰਦਰ ਸਿੰਘ
ਨੇ ਕਿਹਾ ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਬਦਲਾਅ ਦੇ ਨਾਮ ਤੇ ਬਣਾ ਦਿੱਤੀ ਜਿਸ ਦਾ ਤਿੰਨ ਮਹੀਨਿਆਂ ਵਿੱਚ ਹੀ ਮੁਲਮਾਂ ਉੱਤਰ ਗਿਆ ਲ਼ੋਕ ਨੂੰ ਝੂਠ ਬੋਲਕੇ ਬਣੀ ਸਰਕਾਰ ਵਿੱਚ ਨੌਜਵਾਨਾਂ ਨੂੰ  ਚਿੱਟੇ ਦਿਨ ਕਤਲ ਕੀਤਾ ਜਾ ਰਿਹਾ l ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਬੁਖ਼ਾਲਾਈ ਹੋਈ ਹੈ ਸਾਰੇ ਐਮ ਐਲ ਏ ਸੰਗਰੂਰ ਵਿੱਚ ਲੱਗਾ ਦਿੱਤੇ ਹਨ ਦਿੱਲੀ ਮੁੱਖ ਮੰਤਰੀ ਅਤੇ ਉਪ ਮੁੱਖਮੰਤਰੀ ਇੱਥੇ ਜਿਮਨੀ ਚੋਣ ਵਿੱਚ ਤੁਰੇ ਫਿਰਦੇ ਹਨ ਕਿਉਂਕਿ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਖਰਾ ਨਹੀਂ ਉੱਤਰ ਰਹੀ l ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਦਾ ਫੌਜ ਵਿੱਚ ਭਰਤੀ ਬੰਦ ਕਰਨ ਦੀਆਂ ਚਾਲਾਂ ਚੱਲਦੀ ਹੋਈ ਚਾਰ ਸਾਲਾਂ ਦੀ ਅਗਨੀਵੀਰ ਨਾਂ ਦੀ ਸਕੀਮ ਲਿਆ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਭਰਤੀ ਵਿੱਚੋਂ ਬਾਹਰ ਕਰ ਰਹੀ ਹੈ ਜਿਸ ਨਾਲ ਉਹ ਬੇਰੋਜਗਾਰੀ ਦੀ ਲਪੇਟ ਵਿੱਚ ਆ ਜਾਣਗੇ ਇਹ ਆਵਾਜ ਚੱਕਣ ਲਈ ਇੱਕ ਮੌਕਾ ਸਿਮਰਨਜੀਤ ਸਿੰਘ ਮਾਨ ਨੂੰ ਦੇਕੇ ਲ਼ੋਕ ਸਭਾ ਭੇਜਿਆ ਜਾਵੇ
ਇਸ ਮੌਕੇ ਬਲਵੰਤ ਸਿੰਘ ਮਨਰੀਤ ਸਿੰਘ ਸਗੁ ,ਸਤਨਾਮ ਸਿੰਘ ਜੰਡ ਖਾਲੜਾ ਸਮਾਜ ਸੇਵੀ , ਦਲਜੀਤ ਸਿੰਘ ,ਰਣਜੀਤ ਸਿੰਘ ,ਲਕੀ ਸਿੰਘ ਤਰਨ ਤਾਰਨ ,ਰਣਜੀਤ ਸਿੰਘ ਦਿਉਲ ,ਦਰਸਨ ਸਿੰਘ ਖੁੱਡੀ ,ਰਣਜੀਤ ਸਿੰਘ ਤਰਨ ਤਾਰਨ ,ਮੋਹਨ ਸਿੰਘ ਖਾਲਸਾ , ਕੁਲਦੀਪ ਸਿੰਘ ਰਾਮਗੜ੍ਹੀਆ ,ਸੁਖਵੀਰ ਗਿਲ ,ਹੋਰ ਬਹੁਤ ਸਾਰੇ ਸਰਗਰਮ ਨੌਜੁਆਨ ਹਾਜਰ ਸਨ