ਸਮਾਜਸੇਵਾ, ਨਸ਼ਾ ਵਿਰੋਧੀ, ਵਾਤਾਵਰਣ ਸੰਭਾਲ ਦੇ ਸੁਨੇਹੇ ਨਾਲ ਹੋਈ .ਫਤਿਹ ਗਰੁੱਪ ਦੇ ਕੌਮੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ 

-ਪਿੰਡ ਮੰਡੀ ਕਲਾਂ, ਬਾਲਿਆਂਵਾਲੀ ਵਿੱਚ ਨਸ਼ਾ ਵਿਰੋਧੀ, ਸਿੱਖਿਆ `ਤੇ ਵਾਤਾਵਰਣ ਸੰਭਾਲ ਜਾਗਰੂਕਤਾ ਰੈਲੀਆਂ ਆਯੋਜਿਤ 
ਬਠਿੰਡਾ (ਮੱਖਣ ਸਿੰਘ ਬੇੱਟਰ) – ਹਰ ਸਾਲ ਦੀ ਤਰਾਂ .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ (ਬਠਿੰਡਾ) ਦਾ ਸੱਤ ਰੋਜ਼ਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਆਪਸੀ ਸਦਭਾਵਨਾ ਸਮਾਜਸੇਵਾ ਵਾਤਾਵਰਣ ਬਚਾਓ `ਤੇ ਸਮਾਜਿਕ ਬੁਰਾਈਆਂ ਖਿਲਾਫ ਡੱਟਣ ਦਾ ਸੁਨੇਹਾ ਦਿੰਦਾ ਪਿਛਲੇ ਦਿਨੀ ਸੁਰੂ ਹੋਇਆ।ਡਾਇਰੈਕਟਰ ਪ੍ਰਮਿੰਦਰਪਾਲ ਸਿੰਘ ਸੰਧੂ ਸਟੇਟ ਡਿਪਟੀ ਡਾਇਰੈਕਟਰ ਡਾ ਕਮਲਜੀਤ ਸਿੱਧੂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਕੁਲਵਿੰਦਰ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਲੱਗੇ 7 ਰੋਜ਼ਾ  ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਚੰਗੇ ਨੈਤਿਕ ਗੁਣ ਪੈਦਾ ਕਰਨਾ ਅਨੁਸ਼ਾਸਨ ਸਮਾਜਸੇਵਾ ਪਾਖੰਡਵਾਦ `ਤੇ ਸਮਾਜਿਕ ਕੁਰੀਤੀਆਂ ਖਿਲਾਫ ਲੋਕ ਰੋਹ ਪੈਦਾ ਕਰਕੇ ਨਰੋਏ ਸਮਾਜ ਦੀ ਸਥਾਪਨਾ ਤੋਂ ਇਲਾਵਾ ਭਾਈਚਾਰਕ ਸਾਂਝ ਹਰ ਸਥਿਤੀ ਵਿੱਚ ਬਹਾਲ ਰੱਖਣ ਵਰਗੇ ਗੁਣ ਵਿਕਸਤ ਕਰਨਾ ਰਿਹਾ। ਕੈਂਪ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਐਸ.ਐਸ ਚੱਠਾ ਨੇ ਰੀਬਨ ਕੱਟ ਕੇ ਕੀਤੀ।ਉਨਾਂ ਆਪਣੇ ਕੂੰਜੀਵਤ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕਰਦਿਆਂ ਮਨੁੱਖਤਾ ਦੀ ਭਲਾਈ ਕਰਨ ਨੂੰ ਸਭ ਤੋਂ ਵੱਡਾ ਪੁੰਨ ਦੱਸਿਆ।
ਚੇਅਰਮੈਨ ਐਸ ਐਸ ਚੱਠਾ ਨੇ ਵਲੰਟੀਅਰਾਂ ਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਸੀ ਸਦਭਾਵਨਾ ਨਾਲ ਜੀਵਨ ਬਤੀਤ ਕਰਨ ਦੀ ਨਸੀਹਤ ਦਿੱਤੀ। ਦੂਸਰੇ ਦਿਨ ਦੀ ਸੁਰੂਆਤ ਵਲੰਟੀਅਰਾਂ ਨੇ ਸਵੇਰ ਦੀ ਕਸਰਤ ਕਰਨ ਉਪਰੰਤ ਬ੍ਰੈਕ ਫਾਸਟ ਕਰਕੇ ਕੀਤੀ। ਕੈਂਪ ਦੌਰਾਨ ਯੋਗਾ ਟ੍ਰੈਨਰ ਮੈਡਮ ਰਮਨਪ੍ਰੀਤ ਕੌਰ  ਕੈਂਪ ਹਰ ਦਿਨ ਵਲੰਟੀਅਰਾਂ ਨੂੰ ਜਿੰਦਗੀ ਦੀਆਂ ਉਪਯੋਗੀ ਗੱਲਾਂ ਸਾਂਝੀਆਂ ਕਰਦਿਆਂ ਉਨਾਂ ਨੂੰ ਨਿਰੋਗ ਰਹਿਣ ਲਈ ਮੈਡੀਟੇਸ਼ਨ ਤੋਂ ਇਲਾਵਾ  ਯੋਗ ਆਸਣ ਵੀ ਕਰਵਾਏ। ਕੈਂਪ ਦੇ ਦੂਜੇ ਦਿਨ ਮੁੱਖ ਮਹਿਮਾਨ ਦੇ ਤੌਰ `ਤੇ ਡਾ ਅਵਤਾਰ ਸਿੰਘ ਰੈਨੇਸਾਂ ਸਕੂਲ ਚੇਅਰਮੈਨ ਵਿਸ਼ੇਸ਼ ਤੌਰ ਤੇ ਪੁੱਜੇ ਉਨਾਂ ਸ਼ੋਸ਼ਲ ਮੀਡੀਆਂ ਦਾ ਅਜੌਕੇ ਸਮਿਆਂ ਵਿੱਚ ਰੋਲ ਵਿਸ਼ੇ `ਤੇ ਵਿਦਿਆਰਥੀਆਂ ਨਾਲ ਗੰਭੀਰ ਗੱਲਾਂ ਸਾਂਝੀਆਂ ਕੀਤੀਆ। ਵੱਖ ਵੱਖ ਦਿਨਾਂ ਵਿੱਚ ਪਿੰਡ ਮੰਡੀ ਕਲਾਂ ਤੇ ਬਾਲਿਆਂਵਾਲੀ ਵਿਖੇ ਨਸ਼ਾ ਵਿਰੋਧੀ ਸਿੱਖਿਆ ਜਾਗਰੂਕਤਾ `ਤੇ ਵਾਤਾਵਰਣ ਸੰਭਾਲ ਸੰਬੰਧੀ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਜਿੰਨਾਂ ਦਾ ਇਲਾਕਾ ਨਿਵਾਸੀਆਂ ਨੇ ਭਰਪੂਰ ਸਮਰਥਨ ਕੀਤਾ।ਰਾਤ ਸਮੇਂ ਕਲਚਰ ਐਕਟੀਵਿਟੀ ਤੇ ਵੱਖ ਵੱਖ ਤਰਾਂ ਦੀਆਂ ਗੇਮਾਂ ਆਯੋਜਤ ਕੀਤੀਆਂ ਗਈਆਂ ਜਿੰਨਾ ਦੇ ਜੇਤੂ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਮ ਡੀ ਮਨਜੀਤ ਕੌਰ ਚੱਠਾ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਸਹਾਇਕ ਡਾਇਰੈਕਟਰ ਅਕਾਦਮਿਕ ਰਜਿੰਦਰ ਤਿ੍ਰਪਾਠੀ ਐਨ ਐਸ ਐਸ ਕੋਆਰਡੀਨੇਟਰ ਪ੍ਰੋ ਕੁਮਾਰੀ ਸ਼ੈਲਜਾ ਪ੍ਰੋਗਰਾਮ ਅਫਸਰ ਰੀਤੂ ਤਾਇਲ ਸਹਾਇਕ ਪ੍ਰੋਗਰਾਮ ਅਫਸਰ   ਬੀਰਬੱਲਾ ਸਿੰਘ ਪ੍ਰੋਗਰਾਮ ਅਫਸਰ ਰਮਨਪ੍ਰੀਤ ਕੌਰ ਪ੍ਰੋਗਰਾਮ ਅਫਸਰ ਸੰਦੀਪ ਕੌਰ ਪ੍ਰੋ ਮਨਦੀਪ ਕੌਰ ਕਮਲਪ੍ਰੀਤ ਕੌਰ  ਪ੍ਰੋ ਅਮਨਦੀਪ ਕੌਰ ਪ੍ਰੋ ਸਿਮਰਨਜੀਤ  ਕੋਰ ਤੋਂ ਇਲਾਵਾ ਸਮੂਹ ਸਟਾਫ ਸ਼ਾਮਲ ਹੋਇਆ।