ਹਲਕਾ ,ਮਲੇਰਕੋਟਲਾ ਤੋਂ ਮੁਹੰਮਦ ਜਮੀਲ ਉਰ ਰਹਿਮਾਨ ਹਲਕਾ ਅਮਰਗੜ੍ਹ ਤੋਂ ਪ੍ਰੋਫੈਸ਼ਰ ਜਸਵੰਤ ਸਿੰਘ ਗੱਜਣਮਾਜ਼ਰਾ ਜੇਤੂ

ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਵੱਲੋਂ ਚੋਣ ਅਮਲੇ ਦਾ ਧੰਨਵਾਦ
ਮਲੇਰਕੋਟਲਾ  10 ਮਾਰਚ (ਬਲਵਿੰਦਰ ਸਿੰਘ ਸ਼ੇਰਗਿੱਲ)   ਵਿਧਾਨ ਸਭਾ ਚੋਣਾ-2022 ਤਹਿਤ ਵੋਟਾਂ ਅਤੇ ਵੋਟਾਂ ਦੀ ਗਿਣਤੀ ਅਮਨ, ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਹੈ। ਜਿਸ ਲਈ ਸਮੁੱਚੇ ਚੋਣ ਅਮਲੇ ਦਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਅਮਲੇ ਦੀ ਦਿਨ ਰਾਤ ਇੱਕ ਕਰਕੇ ਕੀਤੀ ਗਈ ਮਿਹਨਤ ਸਦਕਾ ਹੀ ਸਮੁੱਚੀ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ  ਦੋਵੇ ਵਿਧਾਨ ਸਭਾ ਹਲਕਿਆ ਤੋਂ 29 ਉਮੀਦਵਾਰ ਚੋਣ ਮੈਦਾਨ ਵਿੱਚ ਸਨ ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਤੋਂ ਤੋਂ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਵਿਧਾਨ ਸਭਾ ਹਲਕਾ-106 ਅਮਰਗੜ੍ਹ ਤੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਜੇਤੂ ਰਹੇ। ਉਨ੍ਹਾਂ ਦੱਸਿਆ ਕਿ ਹਲਕਾ ਮਲੇਰਕੋਟਲਾ ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਨੂੰ 65,948,  ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ  ਸ੍ਰੀਮਤੀ ਰਜੀਆ ਸੁਲਤਾਨਾ  ਨੂੰ 44,262 , ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੁਸਰਤ ਅਲੀ ਖਾਂ ਨੂੰ 8421 , ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਸਾਰਾਂ ਖਾਤੁਨ (ਫਰਜਾਨਾ ਆਲਮ) ਨੂੰ 3766, ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ)ਦੇ ਉਮੀਦਵਾਰ ਸ੍ਰੀ ਅਬਦੁੱਲ ਸਤਾਰ ਨੂੰ 545, ਆਜਾਦ ਉਮੀਦਵਾਰ ਮੁਹੰਮਦ ਜ਼ਬੈਰ 455,ਆਜ਼ਾਦ ਉਮੀਦਵਾਰ ਮੁਹੰਮਦ ਮੁਨੀਰ 319, ਆਜਾਦ ਉਮੀਦਵਾਰ ਮਹਿੰਦਰ ਸਿੰਘ 318, ਆਪਣੀ ਏਕਤਾ ਪਾਰਟੀ ਨੂੰ ਹਸਨ ਮੁਹੰਮਦ 267, ਆਜਾਦ ਉਮੀਦਵਾਰ ਮੁਹੰਮਦ ਸ਼ਕੀਲ 227, ਮੁਹੰਮਦ ਯਾਸੀਨ(ਘੁੱਗੀ) ਨੂੰ 226, ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਸੱਯਦ ਮਨਜੂਰ ਗਿਲਾਨੀ ਨੂੰ 211,
ਆਜਾਦ ਉਮੀਦਵਾਰ ਧਰਮਿੰਦਰ ਨੂੰ 167, ਲੋਕ ਇੰਨਸਾਫ ਪਾਰਟੀ ਤੋਂ ਮੁਹੰਮਦ ਅਨਵਰ ਨੂੰ 125 ,ਆਜਾਦ ਉਮੀਦਵਾਰ ਸੈਫ ਉਰ ਇਸਮਾਇਲ ਨੂੰ 98 ਅਤੇ  687 ਨੋਟਾ ਨੂੰ ਵੋਟ ਪਈ । ਹਲਕੇ ਵਿੱਚ ਕੁੱਲ 01 ਲੱਖ 26 ਹਜਾਰ 42 ਵੋਟਾਂ ਪਈ।ਉਨ੍ਹਾਂ ਦੱਸਿਆ ਕਿ ਹਲਕਾ ਅਮਰਗੜ੍ਹ ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪ੍ਰੋਫੋਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ 44,523 , ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 38,480, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  ਇਕਬਾਲ ਸਿੰਘ ਨੂੰ 26,068 , ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸਮਿਤ ਸਿੰਘ ਮਾਨ 16,923 ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸਰਦਾਰ ਅਲੀ ਨੂੰ 1342, ਆਜਾਦ ਉਮੀਦਵਾਰ ਦਿਲਬਾਗ ਸਿੰਘ ਨੂੰ 378, ਆਜਾਦ ਉਮੀਦਵਾਰ ਸਤਵੀਰ ਸਿੰਘ
  ਸ਼ੀਰਾ ਬਨਭੌਰਾ ਨੂੰ 338, ਪੀਪਲਜ਼ ਪਾਰਟੀ ਆਫ ਇੰਡੀਆ(ਡੈਮੋਕ੍ਰੇਟਿਕ) ਦੇ ਉਮੀਦਵਾਰ ਕਮਲਜੀਤ ਸਿੰਘ  ਨੂੰ 293, ਲਛਮਣ ਸਿੰਘ ਨੂੰ 287, ਸਤਵਿੰਦਰ ਕੌਰ ਨੂੰ 248, ਅਮਰ ਸਿੰਘ  ਨੂੰ 197, ਜਗਪਾਲ ਸਿੰਘ ਨੂੰ 196 ਅਤੇ 595 ਨੋਟਾ ਵੋਟ ਪਈ । ਹਲਕੇ ਵਿੱਚ ਕੁੱਲ 01 ਲੱਖ 30 ਹਜਾਰ 142 ਵੋਟਾਂ ਪਈਆਂ।ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਦੇ ਰਿਟਰਨਿੰਗ ਅਫ਼ਸਰ ਸ੍ਰੀ ਜਸਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਜਿੱਤ  ਦਾ ਸਰਟੀਫਿਕੇਟ ਆਫ ਇਲੈਕਸ਼ਨ ਦਿੱਤਾ ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਦੇ ਰਿਟਰਨਿੰਗ ਅਫ਼ਸਰ ਸ੍ਰੀ ਹਰਬੰਸ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ  ਦੇ ਨੁਮਾਇੰਦੇ ਨੂੰ ਜਿੱਤ  ਦਾ ਸਰਟੀਫਿਕੇਟ ਆਫ ਇਲੈਕਸ਼ਨ ਦਿੱਤਾ ।