6 ਫ਼ਰਵਰੀ ( ਗੁਰਮੇਲ ਵਾਰਵਲ ) ਫਿਰੋਜ਼ਪੁਰ/ਗੁਰੂਹਰਸਹਾਏ – ਮਾਣਯੋਗ ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ ਕੁਮਾਰ ਅਰੋੜਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐੱਚ .ਸੀ ਗੁਰੂਹਰਸਹਾਏ ਵਿਖੇ ਡਾ.ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਬਾਇਓ-ਮੈਡੀਕਲ ਵੇਸਟੇਜ ਸੰਬੰਧੀ ਟ੍ਰੇਨਿੰਗ ਕਰਵਾਈ ਗਈ।
ਜਿਸ ਵਿੱਚ ਵਿਧਾਨ ਸਭਾ ਇਲੈਕਸ਼ਨ 2022 ਲਈ ਬਣਾਏ ਪੋਲਿੰਗ ਬੂਥਾਂ ਤੇ ਬਾਇਓ ਮੈਡੀਕਲ ਵੇਸਟ ਹੈਂਡਲ ਕਰਨ ਲਈ ਲਗਾਏ ਸਟਾਫ ਨੇ ਸਮੂਲੀਅਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ
ਡਾ.ਹਰਲਾਭ ਸਿੰਘ ਮੈਡੀਕਲ ਅਫਸਰ ਅਤੇ ਡਾ.ਪਾਹੁਲਪ੍ਰੀਤ ਕੌਰ ਮੈਡੀਕਲ ਅਫਸਰ ਵੱਲੋਂ ਸਮੂਹ ਸਟਾਫ ਨੂੰ ਕੋਵਿਡ 19 ਪ੍ਰੋਟੋਕੋਲ ਅਤੇ ਬਾਇਓ ਮੈਡੀਕਲ ਵੇਸਟ ਮੈਨੇਜਮੈੰਟ ਬਾਰੇ ਵਿਸਥਾਰਪੂਰਵਕ- ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਪ੍ਰੋਟੋਕੋਲ ਤਹਿਤ ਮਾਸਕ ਲਗਾ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਹੱਥ ਸੇਨੇਟਾਈਜ਼ ਕਰਨਾ ਜ਼ਰੂਰੀ ਹੈ ਤਾਂ ਜੋ ਕੋਵਿਡ ਦੀ ਇੰਨਫੈਕਸ਼ਨ ਤੋਂ ਬਚਿਆ ਜਾ ਸਕੇ
।ਇਸ ਤੋਂ ਇਲਾਵਾ ਕੋਵਿਡ 19 ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਮਾਸਕ ,ਗਲੱਵਜ ਦੀ ਵਰਤੋਂ ਵੋਟਿੰਗ ਸਮੇਂ ਕੀਤੀ ਜਾਵੇਗੀ ।ਜਿਸਦਾ ਕਿ ਸਹੀ ਢੰਗ ਨਾਲ ਨਿਪਟਾਰਾ ਕਰਨਾ ਜਰੂਰੀ ਹੈ।ਕੋਈ ਵੀ ਵਿਅਕਤੀ ਮਾਸਕ,ਗਲੱਵਜ ਆਦਿ ਖੁੱਲ੍ਹੇ ਵਿੱਚ ਨਾ ਸੁੱਟੇ ਅਤੇ ਉਸਨੂੰ ਇੱਕ ਡਸਟਬਿਨ ਵਿੱਚ ਹੀ ਪਾਇਆ ਜਾਵੇ ਤਾਂ ਜੋ ਵੋਟਿੰਗ ਖਤਮ ਹੋਣ ਤੋਂ ਬਾਅਦ ਇਸ ਸਾਰੀ ਵੇਸਟੇਜ ਨੂੰ ਬਾਇਓ ਮੈਡੀਕਲ ਵੇਸਟ ਅੈਕਟ ਦੀਅਾਂ ਗਾਇਡਲਾਇਨਾਂ ਅਨੁਸਾਰ ਡਿਸਪੋਜ ਆਫ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬਲਾਕ ਅੈਕਸਟੈੰਸਨ ਅੈਜੂਕੇਟਰ ਬਿੱਕੀ ਕੌਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਕਰਵਾਉਣ ਲਈ ਕਿਹਾ।
ਇਸ ਟ੍ਰੇਨਿੰਗ ਵਿੱਚ ਅਜੈ ਕੁਮਾਰ ਅੈਮ.ਅੈਲ.ਟੀ ਗਰੇਡ-1,ਸੋਨੂ ਕੰਪਿਊਟਰ ਓਪਰੇਟਰ , ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰਜ ਆਦਿ ਸਟਾਫ਼ ਹਾਜਰ ਸਨ।