ਰਾਮਪੁਰਾ ਸ਼ਹਿਰ ਦੇ ਦੋ ਦਰਜਨ ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ  

ਅਕਾਲੀ ਬਸਪਾ  ਗੱਠਜੋੜ ਦੇ ਹੱਕ ਵਿੱਚ ਚੱਲ ਰਹੀ ਲੋਕ ਲਹਿਰ = ਗੁਰਪ੍ਰੀਤ ਮਲੂਕਾ 
ਬਠਿੰਡਾ (ਮੱਖਣ ਸਿੰਘ ਬੁੱਟਰ) : ਹਲਕਾ ਰਾਮਪੁਰਾ ਫੂਲ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਸਿਆਸੀ ਮਜ਼ਬੂਤੀ ਮਿਲੀ ਜਦੋਂ ਰਾਮਪੁਰਾ ਸ਼ਹਿਰ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਤਕਰੀਬਨ 2 ਦਰਜਨ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲ ਫੜਨ ਵਾਲੇ ਅਰੁਨ ਕੁਮਾਰ ਅੰਬੀ ਕੁਮਾਰ  ਸ਼ੁਭਮ ਪਰੋਚਾ ਸੋਮ ਕੁਮਾਰ ਈਸ਼ਰ ਸਿੰਘ ਚੇਤ ਰਾਮ ਹਰਦੀਪ ਸਿੰਘ ਲੱਖੀ ਸਿੰਘ ਵਿੱਕੀ ਕੁਮਾਰ ਭਜਨੀ ਸ਼ੁਭਮ ਕੁਮਾਰ ਸੁਖਚੈਨ ਸਿੰਘ ਹਰਜਿੰਦਰ ਸਿੰਘ ਸਾਹਿਲ ਕੁਮਾਰ  ਮੁਕੇਸ਼ ਕੁਮਾਰ ਪਵਨ ਕੁਮਾਰ ਰਾਕੇਸ਼ ਕੁਮਾਰ ਓਮ ਪ੍ਰਕਾਸ਼ ਸੰਦੀਪ ਸਿੰਘ  ਬੱਬੂ ਸਿੰਘ ਰੋਹਿਤ ਕੁਮਾਰ ਆਦਿ ਦੋ ਦਰਜਨ ਪਰਿਵਾਰਾਂ ਨੂੰ ਮਲੂਕਾ ਨੇ ਜੀ ਆਇਆਂ ਕਿਹਾ ‘ਤੇ  ਸਨਮਾਨਿਤ ਕੀਤਾ। ਮਲੂਕਾ ਨੇ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਲੋਕ ਲਹਿਰ ਬਣੀ ਹੋਈ ਹੈ l
ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਲੋਕ  ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਹਨ। ਮਲੂਕਾ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਬਣਨ ‘ਤੇ ਰਾਮਪੁਰਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ਹਿਰ ਵਿੱਚ ਵੱਡਾ ਕਾਰਖਾਨਾ ਲਗਾਇਆ ਜਾਵੇਗਾ। ਇਸ ਮੌਕੇ ਬੀ ਸੀ ਵਿੰਗ ਪ੍ਰਧਾਨ ਸੁਰਿੰਦਰ ਜੌੜਾ, ਪ੍ਰਿੰਸ ਨੰਦਾ, ਬਿੱਟੂ ਪ੍ਰਧਾਨ ਯੂਥ ਆਗੂ ਪ੍ਰਦੀਪ ਦੀਪੂ  ਸੁਸ਼ੀਲ ਆਸ਼ੂ ਅਮਰ ਸਿੰਘ ਸ਼ੇਰੂ ਦਰਸ਼ਨ ਸਿੰਘ ਸੁਰੇਸ਼ ਭੋਗਲ  ਦਲਜੀਤ ਸਿੰਘ ਅਤੇ ਸੰਜੇ ਪਰੋਚਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ‘ਤੇ ਬਸਪਾ ਦੇ ਵਰਕਰ ਹਾਜ਼ਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ।