ਸੰਘਰਸ਼ ਦੌਰਾਨ ਨੌਕਰੀ ਤੋਂ ਫਾਰਗ ਕੀਤੇ ਵਰਕਰ ਸਾਥੀਆਂ ਨੂੰ ਨੌਕਰੀ ਤੇ ਬਹਾਲ ਕਰਨ ਸਬੰਧੀ। ਡੀਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ

ਪਟਿਆਲਾ  ( ਸਵਰਨ ਜਲਾਨ / ਨਵਜੋਤ ਜੋਸ਼ੀ  )
      ਸਾਡੀ ਜਥੇਬੰਦੀ ਪਨਬਸ, ਪੰਜਾਬ ਰੋਡਵਜ਼, ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਰਜਿ,25/11 ਡਿੱਪੁ ਪਟਿਆਲਾ ਦੇ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਸਰਪਰਸ ਕੁਲਦੀਪ ਸਿੰਘ ਮੋਮੀ,ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਆਪ ਜੀ ਵੀ ਭਲੀ-ਭਾਂਤ ਜਾਣੂ ਹੋ ਕਿ ਪੰਜਾਬ ਸਰਕਾਰ ਵਲੋਂ ਆਪਣੇ ਪੀਆਰਟੀਸੀ ਦੇ ਬੇੜੇ ਵਿੱਚ ਨਵੀਆਂ 250 ਦੇ ਲਗਭਗ ਬੱਸਾਂ ਸ਼ਾਮਲ ਕੀਤੀ ਜਾ ਰਹੀ ਆ ਹਨ। ਇਹਨਾਂ ਬੱਸਾਂ ਦੇ ਆਉਣ ਨਾਲ ਆਪਣੇ ਅਦਾਰੇ ਨੂੰ ਸਟਾਫ ਦੀ ਘਾਟ ਮਹਿਸੂਸ ਹੋ ਰਹੀ ਹੈ। ਕਿਉਂਕਿ ਪਹਿਲਾਂ ਹੀ ਸਟਾਫ ਦੀ ਘਾਟ ਕਾਰਨ ਆਪਣੀਆ ਬਹੁਤ ਸਾਰੀਆਂ ਬੱਸਾਂ ਡਿਪੂਆਂ ਵਿੱਚ ਖੜੀਆਂ ਹਨ। ਅਤੇ ਬੱਸ ਖੜੀਆਂ ਹੋਣ ਕਰਕੇ ਆਪਣੇ ਮਹਿਕਮੇ ਦੇ ਬਹੁਤ ਸਾਰੇ ਆਮਦਨੀ ਵਾਲੇ ਰੂਟ ਬੰਦ ਪਏ ਹਨ।
ਇਸ ਨਾਲ ਆਪਣੇ ਅਦਾਰੇ ਨੂੰ ਬਹੁਤ ਵਿੱਤੀ ਘਾਟਾ ਸਹਿਣਾ ਪੈ ਰਿਹਾ ਹੈ। ਇਸ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਅਜ਼ਾਦ ਯੂਨੀਅਨ ਰਜਿ:31 ਦੇ ਜ਼ੋ ਵਰਕਰ ਸਾਲ 2014 ਵਿੱਚ ਉਸ ਸਮੇਂ ਦੀ ਸਰਕਾਰ ਨਾਲ ਆਪਣੀ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰਦੇ-ਕਰਦੇ ਅਤੇ ਇਸ ਮਹਿਕਮੇ ਨੂੰ ਬਚਾਉਣ ਲਈ ਸੰਘਰਸ਼ ਕਰਨ ਦੌਰਾਨ ਉਸ ਸਮੇਂ ਦੀ ਟਰਾਂਸਪੋਰਟਰਾਂ ਦੀ ਸਰਕਾਰ (ਬਾਦਲ ਸਰਕਾਰ) ਨੇ ਉਹਨਾ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ। ਉਹਨਾ ਦਾ ਰੋਜ਼ਗਾਰ ਖੋਹ ਲਿਆ ਸੀ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਨਵੀਂ ਭਰਤੀ ਕਰਨ ਦੇ ਬਜਾਏ 2014 ਵਿੱਚ ਨੌਕਰੀ ਤੋਂ ਫਾਰਗ ਕੀਤੇ ਗਏ ਅਜ਼ਾਦ ਯੂਨੀਅਨ ਦੇ ਵਰਕਰ ਨੂੰ ਬਹਾਲ ਕੀਤਾ ਜਾਵੇ।ਤੇ ਮਹਿਕਮੇ ਵਿਚ ਡਰਾਈਵਰ ਕੰਡਕਟਰ ਦੀ ਘਾਟ ਨੂੰ ਪੂਰਾ ਕਰਨ ਲਈ ਉਨ੍ਹਾਂ ਵਰਕਰਾਂ ਦੀ ਬਹਾਲੀ ਕੀਤੀ ਜਾਵੇ ਤਾਂ ਜੋ ਉਹ ਤਜਰਬੇਕਾਰ ਸਟਾਫ ਇਸ ਅਦਾਰੇ ਨੂੰ ਵਾਧੇ ਵੱਲ ਲੈਕੇ ਜਾ ਸਕੇਗਾ। ਜਿਸ ਨਾਲ ਪੀਆਰਟੀਸੀ ਅਦਾਰੇ ਦੀ ਤੱਰਕੀ ਹੋਵੇਗੀ। ਨਾਲ ਹੀ ਉਹਨਾ ਵਰਕਰ ਦੇ ਘਰਾਂ ਦੇ ਚਲ੍ਹੇ ਬਲ ਸਕਣਗੇ । ਉਹ ਵੀ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਖ਼ੁਸ਼ਹਾਲ ਕਰ ਸਕਣਗੇ। ਨਾਲ ਹੀ ਪੀਆਰਟੀਸੀ ਦੀ ਖੁਸ਼ਹਾਲੀ, ਤੱਰਕੀ ਅਤੇ ਬਹਿਤਰੀ ਲਈ ਕੰਮ ਕਰ ਸਕਣਗੇ। ਪੀਆਰਟੀਸੀ ਅਦਾਰੇ ਦੀ ਅਮਾਦਨ ਵਿੱਚ ਵਾਧਾ ਹੋਵੇਗਾ। ਡਿਪੂਆ ਵਿੱਚ ਚੱਲ ਰਹੀ ਸਟਾਫ ਦੀ ਘਾਟ ਪੂਰੀ ਹੋ ਜਾਵੇਗੀ । ਸਾਡੀ ਜਥੇਬੰਦੀ ਤੁਹਾਡੇ ਤੋਂ ਆਸ ਕਰਦੀ ਹੈ ਕਿ ਤੁਸੀਂ ਨੌਕਰੀ ਤੋਂ ਕੱਢੇ ਸਾਡੇ ਵਰਕਰ ਸਾਥੀਆਂ ਨੂੰ ਬਹਾਲ ਕਰੋਗੇ।