“ਚਿੱਟੇ” ਨੂੰ ਖਤਮ ਕਰਨ ਲਈ ਕਸਬਾ ਸ਼ੇਰਪੁਰ ਦੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਇਕਮੁੱਠ ਹੋਣ ਲੋੜ

ਸ਼ੇਰਪੁਰ ਚੋਂ ਚਿੱਟੇ ਨੂੰ ਖਤਮ ਕਰਨ ਲਈ ਮੈਨੂੰ ਨੌਜਵਾਨਾ ਦੇ ਸਾਥ ਲੌੜ -ਥਾਣਾ ਮੁਖੀ ਸ਼ੇਰਪੁਰ
ਸ਼ੇਰਪੁਰ 14 ਸਤੰਬਰ -(ਧਾਲੀਵਾਲ/ ਹੇੜੀਕੇ ) ਚਿੱਟੇ ਨੂੰ ਲੈ ਕੇ ਕਸਬਾ ਸ਼ੇਰਪੁਰ ਫਿਰ ਤੋਂ ਸਿਖਰਾਂ ਤੇ ਚਲ ਰਿਹਾ ਹੈ। ਪਿਛਲੇ ਦਿਨੀਂ ਹੀ ਚਿੱਟੇ ਨੂੰ ਲੈ ਕੇ ਸ਼ੇਰਪੁਰ ਪੁਲਿਸ ਨੂੰ ਪਿੰਡ ਪੰਜਗਰਾਈਆਂ ਦੀ ਸਮੂਹ ਪੰਚਾਇਤ, ਨਗਰ ਨਿਵਾਸੀ ਅਤੇ ਨੌਜਵਾਨ ਨੇ ਮੰਗ ਪੱਤਰ ਦਿੱਤਾ ਬਕਾਇਦਾ ਚਿੱਟਾ ਵੇਚਣ ਵਾਲਿਆਂ ਦੇ ਨਾਮ ਲਿਖ ਕੇ ਦਿੱਤੇ ਸਨ। ਮੰਗ ਪੱਤਰ ਲੈਣ ਉਪਰੰਤ ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਸ਼ੇਰਪੁਰ ਨੇ ਭਰੋਸਾ ਦਿੱਤਾ ਸੀ ਕਿ ਚਿੱਟਾ ਜਾ ਹੋਰ ਨਸਾ ਵੇਚਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।ਭਰੋਸੇ ਵਾਲੇ ਦਿਨ ਹੀ ਸ਼ੇਰਪੁਰ ਐੱਸ.ਐੱਚ.ਓ ਵੱਲੋਂ ਸਖ਼ਤੀ ਕਰਦਿਆਂ ਖੇੜੀ ਰੋੜ ਤੇ ਬਿਨਾ ਕਾਗਜ਼ ਤੋਂ ਪਹਿਲਾਂ ਤਾਂ ਦੋ ਪਹੀਏ ਚਾਰ ਵਾਹਨ ਬੰਦ ਕੀਤੇ। ਫਿਰ ਜਿਨ੍ਹਾਂ ਕੋਲੋਂ ਚਿੱਟਾ, ਗੋਲੀਆਂ ਮਿਲੀਆਂ ਉਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ,

ਹਾਲੇ ਹੋਰ ਵੀ ਕਈਆਂ ਤੇ ਪਰਚਿਆਂ ਨੂੰ ਲੈ ਕੇ ਤਲਵਾਰ ਲਟਕ ਰਹੀ ਹੈ ।ਕਿਸੇ ਵੇਲੇ ਵੀ ਚਿੱਟਾ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਤੇ ਐੱਸ.ਐੱਚ.ਓ ਸ਼ੇਰਪੁਰ ਵੱਲੋਂ ਪਰਚਾ ਕੀਤਾ ਜਾ ਸਕਦਾ ਹੈ।ਇਸ ਕਾਰਵਾਈ ਦੇ ਵਾਬਜੂਦ ਨੌਜਵਾਨਾਂ ਨੇ ਸ਼ੇਰਪੁਰ ਬਰਨਾਲਾ, ਰੋਡ ਨੇਡ਼ੇ ਤਾਸੂ ਦੀ ਆਟਾ ਚੱਕੀ ਕੋਲ ਧਰਨਾ ਲਗਾ ਕੇ ਰੋਡ ਨੂੰ ਕਈ ਘੰਟੇ ਜਾਮ ਰੱਖਿਆ ਪਰ ਉਨ੍ਹਾਂ ਨੌਜਵਾਨਾਂ ਦੀ ਮੰਗ ਵੀ ਬਿਲਕੁਲ ਜਾਇਜ਼ ਸੀ ਕਿਉਂਕਿ ਇਕ ਮਾਂ ਆਪਣੇ ਦਿਲ ਦੇ ਟੁਕੜੇ ਨੂੰ ਸੰਗਲਾਂ ਨਾਲ ਘਰ ਵਿੱਚ ਬੰਨ੍ਹ ਕੇ ਰੱਖਣ ਤੇ ਇਕ ਮਾਂ ਹੀ ਸਮਝ ਸਕਦੀ ਆ ਕਿ ਪੁੱਤ ਨੂੰ ਆਪਣੇ ਹੀ ਘਰ ਵਿੱਚ ਬੰਨਣ ਦਾ ਦਰਦ ਕੀ ਹੁੰਦਾ.!

ਇੱਥੇ ਇੱਕ ਇਹ ਗੱਲ ਵੀ ਕਰਨੀ ਜ਼ਰੂਰ ਬਣਦੀ ਹੈ ਕਿ ਜੇਕਰ ਕਸਬਾ ਸ਼ੇਰਪੁਰ ਚੋਂ ਚਿੱਟਾ ਖਤਮ ਕਰਨਾ ਤਾਂ ਸ਼ੇਰਪੁਰ ਅਤੇ ਸ਼ੇਰਪੁਰ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਇਕੱਠਾ ਹੋਣਾ ਹੀ ਪੈਣਾ ਤਾਂ ਹੀ ਇਨ੍ਹਾਂ ਚਿੱਟਾ ਵੇਚਣ ਵਾਲਿਆਂ ਨੂੰ ਚਿੱਟਾ ਵੇਚਣ ਤੋਂ ਬੰਦ ਕਰਾ ਸਕਦੇ ਹਾਂ, ਫਿਰ ਹੀ ਪੰਜਾਬ ਦੀ ਜਵਾਨੀ ਖ਼ਤਮ ਹੋਣ ਤੋਂ ਬਚਾਈ ਜਾ ਸਕਦੀ ਹੈ।ਇਸ ਲਈ ਪਿੰਡਾਂ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋਣਾ ਹੀ ਪੈਣਾ ਤਾਂ ਹੀ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ।ਬਰਨਾਲਾ ਰੋਡ ਧਰਨੇ ਤੇ ਬੈਠੇ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਆਖਰਕਾਰ ਇੱਕਾ ਦੁੱਕਾ ਤੇ ਪੁਲੀਸ ਪਰਚੇ ਕਰਕੇ ਕਿਉਂ ਖਾਨਾਪੂਰਤੀ ਕਰਦੀ ਨਜ਼ਰ ਆ ਰਹੀ ਹੈ.?

ਕਿਓ ਨਹੀ ਵੇਚਣ ਵਾਲਿਆਂ ਦੇ ਸਰੇਆਮ ਨਾਮ ਲਏ ਜਾਣ ਤੇ ਵੀ ਪਰਚਾ ਕੀਤਾ ਜਾਦਾ.?
ਕੀ ਕਹਿੰਦੇ ਹਨ ਥਾਣਾ ਮੁਖੀ ਸ਼ੇਰਪੁਰ:- ਜਦੋਂ ਇਸ ਸਬੰਧੀ ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁਖੀ ਸ਼ੇਰਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਨਸ਼ਿਆਂ ਨੂੰ ਲੈ ਕੇ ਮੇਰੇ ਵੱਲੋਂ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਹਨ। ਮੰਗ ਪੱਤਰ ਤੋਂ ਬਾਅਦ ਵੀ ਚਿੱਟਾ ਤੇ ਗੋਲੀਆਂ ਦਾ ਚਾਰ ਔਰਤਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਪਰ ਮੈਨੂੰ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੇ ਨੌਜਵਾਨ ਪੀੜੀ ਕਿਹੜੇ ਰਾਹ ਪੈ ਚੁੱਕੀ ਹੈ ਫਿਰ ਵੀ ਜੇਕਰ ਮੇਰੀ ਕਿਸੇ ਵੀ ਨੌਜਵਾਨ ਨੂੰ ਕਿਸੇ ਵੇਲੇ ਵੀ ਲੋੜ ਹੋਵੇ ਤਾਂ ਮੇਰੇ ਸਰਕਾਰੀ ਨੰਬਰ ਜਾਂ ਮੇਰੇ ਦਫ਼ਤਰ ਆ ਕੇ ਕਿਸੇ ਵੇਲੇ ਵੀ ਮਿਲ ਸਕਦੇ ਹਨ।ਮੈ ਤੁਹਾਡੀ ਸੇਵਾ ਚ’ 24 ਘੰਟੇ ਹਾਜਰ ਹਾ। ਮੈਨੂੰ ਵੀ ਨੌਜਵਾਨਾ ਦੇ ਸਾਥ ਦੀ ਲੌੜ ਆ।