ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪਿਓ ਨੂੰ ਵੀ ਕੀਤਾ ਜਖਮੀ 

ਬਰਨਾਲਾ 12 ਸਤੰਬਰ (ਅਸਲਮ ਖਾਨ /ਕਰਨ ਬਾਵਾ )  ਬੀਤੀ ਰਾਤ ਕਰੀਬ 10  ਵਜੇ ਹੰਡਿਆਇਆ  ਬਰਨਾਲਾ ਵਿਚ ਪੈਂਦੇ ਕੋਠੇ ਬੀਕਾ ਸੂਚ ਪੱਤੀ ਹੰਡਿਆਇਆ ਦੇ ਇਕ ਨਸ਼ੇੜੀ ਪੁੱਤ ਸੁਖਚੈਨ ਸਿੰਘ ਵਲੋਂ ਅਪਣੀ ਮਾਂ ਸਿੰਦਰਪਾਲ ਕੌਰ ਪੰਚ ਪਤਨੀ ਜਰਨੈਲ ਸਿੰਘ ਦਾ ਘਰ ਵਿਚ ਪਏ ਘਣ ਨੂੰ ਸਿਰ ਵਿੱਚ ਮਾਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਤੇ ਪਿਤਾ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ  ਜਿਸ ਦਾ ਇਲਾਜ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਚੱਲ ਰਿਹਾ ਹੈ
ਜਿਕਰਯੋਗ ਹੈ ਪੁੱਤ ਵਲੋਂ ਉਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਉਹ ਦੇਰ ਰਾਤ ਆਪਣੇ ਘਰ ਕਿਸੇ ਨਸ਼ੇ ਦੀ ਵਰਤੋਂ ਕਰਦੇ ਨੂੰ ਰੋਕ ਰਹੀ ਸੀ ਤਾਂ ਮੁੰਡੇ ਨੇ ਨਜ਼ਦੀਕ ਪਏ ਘਣ ਨੂੰ ਚੁੱਕ ਕੇ ਸਿਰ ਵਿੱਚ ਮਾਰਿਆ ਜਿਸਦੀ ਮੌਤ ਹੋ ਗਈ
 ਪੁਲਿਸ ਨੇ ਮ੍ਰਿਤਕ ਦੇਹ ਨੂੰ ਚੁਕਵਾ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਾਉਣ ਲਈ 108 ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ।