ਰਈਆ, (ਕਮਲਜੀਤ ਸੋਨੂੰ) ਪਿਛਲੇ 35 ਸਾਲਾਂ ਤੌਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੁੱਟੀ ਚਰਚਿੱਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੀ ਮਹਿਲਾ ਵਿੰਗ ਦੇ ਸਰਪ੍ਰਸਤ ਮਰਹੂਮ ਮੈਡਮ ਇੰਦਰਜੀਤ ਕੌਰ ਸੋਹਲ ਦੀ ਯਾਦ ਨੂੰ ਸਮਰਪਿਤ ਇਕ ਸਮਾਗਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ: ਸੈ: ਸਕੂਲ, ਚੂੰਗ (ਮਹਿਤਾ ਚੌਂਕ) ਵਿਖੇ ਕੀਤਾ ਗਿਆ । ਸਭ ਤੋਂ ਪਹਿਲਾਂ ਸਵੇਰੇ ਸੋਹਲ ਪਰਿਵਾਰ ਵੱਲੋਂ ਮੈਡਮ ਇੰਦਰਜੀਤ ਕੌਰ ਸੋਹਲ ਨਮਿਤ ਪਾਠ
ਦੇ ਭੋਗ ਪਾਏ ਗਏ । ਕਥਾ ਕੀਰਤਨ ਗੁਰਬਾਣੀ ਦਾ ਪ੍ਰਵਾਹ ਚੱਲਿਆ । ਉਪਰੰਤ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਰਪ੍ਰਸਤ ਮਰਹੂਮ ਮੈਡਮ
ਇੰਦਰਜੀਤ ਕੌਰ ਸੋਹਲ ਦੀ ਯਾਦ ਨੂੰ ਸਮਰਪਿਤ ਪੰਜਾਬੀ ਸਭਿਆਚਾਰਕ ਟੱਪੇ ਅਤੇ ਬੋਲੀਆਂ ਦੀ ਪੁਸਤਕ “ਔਂਸੀਆਂ ਦੇ ਅਕਸ” ਜੋ ਕਿ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਵੱਲੋਂ ਸੰਪਾਦਿਤ ਕੀਤੀ ਗਈ ਹੈ, ਨੂੰ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਡਾ: ਅਨੂਪ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਮੀਤ ਪ੍ਰਧਾਨ ਵਰਗਿਸ ਸਲਾਮਤ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਸ਼ੇਲੰਿਦਰਜੀਤ ਸਿੰਘ ਰਾਜਨ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ (ਦਸ਼ਮੇਸ਼ ਸਕੂਲ), ਪਰਮਜੀਤ ਸਿੰਘ ਸੰਧੂ ਸਾ: ਸਰਪੰਚ ਅਤੇ ਗਾਇਕ ਅਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਇਸ ਪੁਸਤਕ ਨੰੁ ਪੰਜਾਬੀ ਮਾਂ ਬੋਲੀ ਲਈ ਅਨਮੋਲ ਖਜ਼ਾਨਾ ਦੱਸਿਆ ਅਤੇ ਪੁਸਤਕ ਦੀ ਸੋਹਲ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ
ਸਿੰਘ ਭੈਣੀਵਾਲਾ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਸੰਤੋਖ ਸਿੰਘ ਭੋਮਾ,
ਪ੍ਰਿੰ: ਹਰਸ਼ਦੀਪ ਸਿੰਘ ਰੰਧਾਵਾ, ਤਰਸੇਮ ਸਿੰਘ ਤਾਹਰਪੁਰ, ਸਰਬਜੀਤ ਸਿੰਘ ਪੱਡਾ, ਅਰਜਿੰਦਰ ਬੁਤਾਲਵੀ, ਅਜੀਤ ਸਿੰਘ ਸਠਿਆਲਾ, ਬਲਦੇਵ ਸਿੰਘ ਸਠਿਆਲਾ, ਜਗਦੀਸ਼ ਸਿੰਘ ਬਮਰਾਹ, ਡਾ: ਦਲਜੀਤ ਸਿੰਘ ਢਿੱਲੋਂ, ਸੁਰਿੰਦਰ ਨਿਮਾਣਾ ਬਟਾਲਾ, ਗੁਰਮੇਜ ਸਿੰਘ ਸਹੋਤਾ, ਜੀਤ ਕੌਰ ਢਿੱਲੋਂ, ਰਾਜਵਿੰਦਰ ਕੌਰ ਰਾਜ, ਸੁਲੱਖਣ ਸਿੰਘ ਦੇਹਲਾਂਵਾਲ, ਅੰਗਰੇਜ ਸਿੰਘ ਨੰਗਲੀ, ਸਕੱਤਰ ਸਿੰਘ ਪੁਰੇਵਾਲ, ਬਲਵਿੰਦਰ ਸਿੰਘ ਅਠੌਲਾ, ਨਰਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ ਢਿੱਲੋਂ, ਰਾਜਬੀਰ ਸਿੰਘ ਰੰਧਾਵਾ, ਗੁਰਸ਼ਰਨ ਸਿੰਘ ਰਿਆਤ, ਸ੍ਰ ਮਨਜੀਤ ਸਿੰਘ ਸੋਹਲ, ਰਣਬੀਰ ਸਿੰਘ ਸੋਹਲ, ਮਨਜੀਤ ਸਿੰਘ, ਗੁਰਮੇਜ ਸਿੰਘ ਰੰਧਾਵਾ, ਪ੍ਰਿੰ: ਸ਼ਾਮ ਲਾਲ, ਪ੍ਰਿੰ: ਸ਼ਿਵਚਰਨ ਸਿੰਘ,„ਪ੍ਰੇਮ ਸਿੰਘ ਵਿਰਦੀ, ਗੁਰਮੇਜ ਸਿੰਘ ਰੰਧਾਵਾ, ਅਸ਼ੋਕ ਕੁਮਾਰ ਸ਼ਰਮਾਂ, ਦਵਿੰਦਰ ਸਿੰਘ ਸੋਹਲ, ਮੋਹਣ ਸਿੰਘ, ਪਲਵਿੰਦਰ ਸਿੰਘ, ਬਿਕਰਮ ਸਿੰਘ, ਹਰਜਿੰਦਰ ਸਿਘ, ਪ੍ਰਿੰ: ਹਮਰਾਜ ਸਿੰਘ, ਅਮਨਦੀਪ ਸਿੰਘ
ਬਾਵਾ, ਪ੍ਰਿ ਜਸਬੀਰ ਸਿੰਘ ਸੋਹਲ, ਗੁਰਵਿੰਦਰ ਸਿੰਘ ਬਮਰਾਹ, ਰਾਜਿੰਦਰ ਕੁਮਾਰ, ਮਨਦੀਪ ਕੌਰ ਸੋਹਲ, ਰਾਜਿੰਦਰ ਕੌਰ ਸੋਹਲ, ਗੁਰਿੰਦਰ ਸਿੰਘ, ਤ੍ਰਿਲੋਚਨ ਸਿੰਘ ਵਿਰਦੀ, ਬਲਜਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ ।