ਤਰਨ ਤਾਰਨ, 22 ਅਗਸਤ : ਮਹਾਂਤਮਾ ਗਾਂਧੀ ਨਰੇਗਾ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਕੰਮ ਕਰਦੇ ਕਰਮਚਾਰੀ ਲਗਾਤਾਰ ਹੜਤਾਲ ‘ਤੇ ਚੱਲ ਰਹੇ ਹਨ, ਜਿਸ ਕਾਰਨ ਮਗਨਰੇਗਾ ਸਕੀਮ ਅਧੀਨ ਵਿਕਾਸ ਦੇ ਕੰਮਾਂ ਦੀ ਪ੍ਰਗਤੀ ਵਿੱਚ ਰੁਕਾਵਟ ਆ ਗਈ ਹੈ ।
ਸਰਕਾਰ ਵੱਲੋ ਮਗਨਰੇਗਾ ਕਰਮਚਾਰੀਆਂ ਨੂੰ ਹੜਤਾਲ ਤੋਂ ਵਾਪਸ ਆਉਣ ਦੀ ਬਾਰ-ਬਾਰ ਅਪੀਲ ਕੀਤੀ ਗਈ ਹੈ, ਪਰ ਮਗਨਰੇਗਾ ਕਰਮਚਾਰੀਆਂ ਵੱਲੋ ਹੜਤਾਲ ਤੋਂ ਨਾ ਵਾਪਸ ਆਉਣ ਕਾਰਨ ਸਰਕਾਰ ਵੱਲੋ ਪੱਤਰ ਮੀਮੋ ਨੰਬਰ 22/10/2016 ਨਰੇਗਾ/5562-93 ਮਿਤੀ 20/08/2021 ਰਾਹੀਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ 48 ਘੰਟਿਆ ਦੇ ਅੰਦਰ-ਅੰਦਰ ਆਪਣੀ ਡਿਊਟੀ ਜੁਆਇੰਨ ਕਰਨ ਜੇਕਰ ਇਹ ਕਰਮਚਾਰੀ ਨਿਸਚਿਤ ਸਮੇਂ ਵਿੱਚ ਆਪਣੀ ਹਾਜ਼ਰੀ ਰਿਪੋਰਟ ਨਹੀ ਦਿੰਦੇ ਤਾਂ ਉਹਨਾਂ ਨਾਲ ਕੀਤੇ ਕੰਟਰੈਕਟ ਦੀਆਂ ਸ਼ਰਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਮਗਨਰੇਗਾ ਸਕੀਮ ਅਧੀਨ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਮਿਤੀ 23/08/2021 ਤੋਂ 48 ਘੰਟੇ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹ ਨੋਟਿਸ ਉਹਨਾਂ ਦੇ ਉਪਲੱਬਧ ਸਾਧਨ ਜਿਨ੍ਹਾਂ ਵਿੱਚ ਮਗਨਰੇਗਾ ਦੇ ਬਣੇ ਆਫੀਸ਼ੀਅਲ ਵੱਟਸਐਪ ਗਰੁੱਪ, ਬਲਾਕ ਪੱਧਰ ਦੇ ਵੱਟਸਐਪ ਗਰੁੱਪ, ਰਿਹਾਇਸ਼ੀ ਪਤਾ ਅਤੇ ਰੂਰਲ ਡਿਵੈਲਪਮੈਂਟ ਗਰੁੱਪ ਰਾਹੀਂ ਵੀ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਮੀਡੀਆ ਰਾਹੀਂ ਵੀ ਮਗਨਰੇਗਾ ਕਰਮਚਾਰੀਆਂ ਨੂੰ ਨੋਟਿਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਕਿ ਉਹਨਾਂ ਨੂੰ ਇਸ ਨੋਟਿਸ ਸਬੰਧੀ ਹਰ ਪੱਖੋਂ ਜਾਣਕਾਰੀ ਉਪਲੱਬਧ ਹੋ ਸਕੇ ਅਤੇ ਨੋਟਿਸ ਜਾਰੀ ਹੋਣ ਦੀ ਤਰੀਕ ਤੋਂ 48 ਘੰਟੇ ਦੇ ਅੰਦਰ-ਅੰਦਰ ਆਪਣੀ ਡਿਊਟੀ ‘ਤੇ ਹਾਜ਼ਰ ਹੋ ਜਾਣ।
ਜ਼ਿਲ੍ਹੇ ਵਿੱਚ ਕੰਮ ਕਰਦੇ ਮਗਨਰੇਗਾ ਕਰਮਚਾਰੀਆਂ ਨੂੰ 48 ਘੰਟਿਆ ਦੇ ਅੰਦਰ-ਅੰਦਰ ਆਪਣੀ ਡਿਊਟੀ ਜੁਆਇੰਨ ਕਰਨ ਦੇ ਆਦੇਸ਼ ਨਿਸ਼ਚਿਤ ਸਮੇਂ ਵਿੱਚ ਆਪਣੀ ਹਾਜ਼ਰੀ ਰਿਪੋਰਟ ਨਾ ਦੇਣ ‘ਤੇ ਕੰਟਰੈਕਟ ਦੀਆਂ ਸ਼ਰਤਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ
