ਰਈਆ,16 ਜੂਨ (ਕਮਲਜੀਤ ਸੋਨੂੰ)—ਥਾਣਾ ਬਿਆਸ ਪੁਲਿਸ ਵੱਲੋ ਛੋਟੇ ਹਾਥੀ ਦੇ ਚਾਲਕ ਨੂੰ ਮਾਰ ਕੇ ਬਿਆਸ ਦਰਿਆ ਚ’ ਸੁੱਟਣ ਵਾਲੇ ਦੌਸ਼ੀ ਨੂੰ ਫੜਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਜਾਣਕਾਰੀ ਮੁਤਾਬਿਕ ਛੋਟਾ ਹਾਥੀ ਟੇਪੂ ਜਿਸਦਾ ਨੰਬਰ ਪੀ.ਬੀ 29 R 9535 ਜਿਸ ਵਿੱਚ ਧਰਵਿੰਦਰ ਸਿੰਘ ਪਿੰਡ ਭਲਾਈਪੁਰ ਪੁਰਬਾ ਨੇ ਜਲੰਧਰ ਕੰਮ ਦੀ ਭਾਲ ਵਿਚ ਜਾਣ ਸਬੰਧੀ ਲਿਫਟ ਲਈ ਸੀ ਜਦੋ ਟੇਪੂ ਬਿਆਸ ਦਰਿਆ ਦੇ ਕੋਲ ਪੁੱਜਾ ਤਾਂ ਦੌਸ਼ੀ ਧਰਵਿੰਦਰ ਸਿੰਘ ਨੇ ਟੇਪੂ ਚਾਲਕ ਦੇ ਤੇਜ ਹਥਿਆਰ ਨਾਲ ਵਾਰ ਕਰਦਿਆ ਹੋਇਆ ਉਸ ਨੂੰ ਮਾਰ ਕੇ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਅਤੇ ਟੇਪੂ ਨੂੰ ਭਜਾ ਕੇ ਜਲੰਧਰ ਵਾਲੀ ਸਾਈਡ ਨੂੰ ਜਾਣ ਲੱਗਾ ਆਉਦੇ ਜਾਦੇ ਰਾਹੀਗਰਾਂ ਵਲੋ ਰੋਲਾ ਪਾਉਣ ਤੇ ਬਿਆਸ ਦਰਿਆ ਦੇ ਨਾਕੇ ਤੇ ਤਾਇਨਾਤ ਪੁਲਿਸ ਕਰਮੀਆਂ ਵੱਲੋ ਇਸ ਘਟਨਾਕ੍ਰਮ ਨੂੰ ਵੇਖ ਲਿਆ ਅਤੇ ਦੋਸ਼ੀ ਦਾ ਪਿੱਛਾ ਕਰਦੇ ਹੋਏ ਉਸ ਨੂੰ ਟੈਂਪੂ ਸਮੇਤ ਦਬੋਚ ਲਿਆ ਮੌਕੇ ਵਾਰਦਾਤ ਤੇ ਪੁੱਜੇ ਡੀ.ਐਸ. ਪੀ ਬਾਬਾ ਬਕਾਲਾ ਸਾਹਿਬ, ਥਾਣਾ ਮੁੱਖੀ ਬਿਆਸ ਪਰਮਿੰਦਰ ਕੌਰ ਵੱਲੋ ਆਪਣੀ ਪੁਲਿਸ ਪਾਰਟੀ ਸਮੇਤ ਗੋਤਾਖੋਰਾ ਦੀ ਮਦਦ ਨਾਲ ਲਾਸ਼ ਨੂੰ ਲੱਭਣ ਦੀ ਕੋਸ਼ਿਸ ਕੀਤੀ ਗਈ ਪਰ ਦਰਿਆ ਦੇ ਪਾਣੀ ਦਾ ਵਹਾ ਜਾਦਾ ਤੇਜ਼ ਹੋਣ ਕਾਰਨ ਗੋਤਾਖੋਰ ਲਾਸ਼ ਲੱਭਣ ਵਿਚ ਅਸਫਲ ਰਹੇ ਮ੍ਰਿਤਕ ਦੀ ਪਹਿਚਾਣ ਵਿਨੋਦ ਕੁਮਾਰ ਗੁਪਤਾ ਵਾਸੀ ਮੁੰਡੀਆਂ ਕਲਾਂ ਜਿਲ੍ਹਾ ਲੁਧਿਆਣਾ ਵੱਜੋ ਹੋਈ ਹੈ।
ਟੇਪੂ ਚਾਲਕ ਨੂੰ ਮਾਰ ਕੇ ਬਿਆਸ ਦਰਿਆ ਚ’ ਸੁੱਟਣ ਵਾਲਾ ਦੋਸ਼ੀ ਮੌਕੇ ਤੇ ਕਾਬੂ, ਗੋਤਾਖੋਰ ਲਾਸ਼ ਨੂੰ ਬਰਾਮਦ ਕਰਨ ਚ’ ਰਹੇ ਅਸਫਲ
