15 ਗ੍ਰਾਮ ਹੈਰੋਇੰਨ (ਚਿੱਟਾ), 1070 ਨਸ਼ੀਲੀਆਂ ਗੋਲੀਆਂ ਅਤੇ 70 ਲੀਟਰ ਲਾਹਣ ਦੀ ਬਰਾਮਦਗੀ
ਮਾਨਸਾ, ( ਹਰਦੇਵ ਖਿਆਲਾ ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਨਸਿ਼ਆਂ ਦੇ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।
ਐਨ.ਡੀ.ਪੀ.ਐਸ. ਐਕਟਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ ਜਗਦੀਸ਼ ਸਿੰਘ ਪੁੱਤਰ ਇੱਕਬਾਲ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋੋਂ 15 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਹੋੋਣ ਤੇ ਮੁਲਜਿਮ ਦੇ ਵਿਰੁੱਧ ਥਾਣਾ ਸਿਟੀ—2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਨਛੱਤਰ ਸਿੰਘ ਵਾਸੀ ਹੀਰੇਵਾਲਾ ਨੂੰ ਕਾਬੂ ਕਰਕੇ ਉਸ ਪਾਸੋੋਂ 1000 ਨਸ਼ੀਲੀਆਂ ਗੋੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਹੋੋਣ ਤੇ ਮੁਲਜਿਮ ਦੇ ਵਿਰੁੱਧ ਥਾਣਾ ਸਿਟੀ—2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਸੁਖਵੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦਲੇਲਵਾਲਾ ਨੂੰ ਕਾਬੂ ਕਰਕੇ ਉਸ ਪਾਸੋੋਂ 70 ਨਸ਼ੀਲੀਆਂ ਗੋੋਲੀਆਂ ਮਾਰਕਾ ਈਟਾਜੋੋਲ ਬਰਾਮਦ ਹੋੋਣ ਤੇ ਮੁਲਜਿਮ ਦੇ ਵਿਰੁੱਧ ਥਾਣਾ ਝੁਨੀਰ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਆਬਕਾਰੀ ਐਕਟ:
ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਮਨੋਹਰ ਸਿੰਘ ਵਾਸੀ ਬੋਹਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਲੀਲਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਕੋਟ ਲੱਲੂ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 20 ਲੀਟਰ ਲਾਹਣ ਬਰਾਮਦ ਕੀਤੀ। ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।