ਪੰਜੇ ਕੇ ,(ਗੁਰਮੇਲ ਵਾਰਵਲ) – ਅੱਜ ਮਾਣਯੋਗ ਸਿਵਲ ਸਰਜਨ ਫਿਰੋਜ਼ਪੁਰ ਡਾ.ਵਿਨੋਦ ਸਰੀਨ ਜੀ ਅਤੇ ਡਾ.ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ ਐਚ.ਸੀ.ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਫਤਿਹ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਬਲਾਕ ਦੇ ਵੱਖ ਵੱਖ ਪਿੰਡਾਂ ਮੋਹਨ ਕੇ ਉਤਾੜ ਅਤੇ ਮੋਹਨ ਕੇ ਹਿਠਾੜ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀ ਟੀਮ ਦੁਆਰਾ ਲਿਜਾਇਆ ਗਿਆ। ਜਿਥੇ ਕਿ ਡਾ.ਸਤਿੰਦਰ ਪਾਲ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਆਮ ਜਨਤਾ ਨੂੰ ਕੋਰੋਨਾ ਮਹਾਂਮਾਰੀ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਕੋਵਿਡ 19 ਦੇ 25 ਸੈਂਪਲ ਲਏ ।
ਇਸ ਵੈਨ ਵਿੱਚ ਜਾਗਰੂਕਤਾ ਲਈ ਆਈ.ਈ.ਸੀ.ਮਟੀਰਿਅਲ ਅਤੇ ਐਲ.ਈ.ਡੀ.ਲਗਾਈ ਗਈ ਹੈ ਜੋ ਕਿ ਲੋਕਾਂ ਲਈ ਖਿੱਚ ਦਾ ਕੇੰਦਰ ਬਣੀ।ਜਿਸ ਤੇ ਆਡਿਓ ਅਤੇ ਵੀਡੀਓ ਦੀ ਮਦਦ ਨਾਲ ਲੋਕਾਂ ਨੂੰ ਕੋਰੋਨਾ ਬਾਰੇ ਵਿਸਥਾਰ -ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ । ਡਾ.ਸਤਿੰਦਰ ਪਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਿਜੱਠਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਲਗਾ ਕੇ ਰੱਖੋ, ਸਮਾਜਿਕ ਦੂਰੀ ਬਣਾ ਕੇ ਰੱਖੋ, ਵਾਰ ਵਾਰ ਹੱਥ ਧੋਵੋ,ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੋ ਆਦਿ ਅਤੇ ਬਿਨਾਂ ਡਰੇ, ਘਬਰਾਏ ਸੈਂਪਲ ਦਿਉ । ਬਲਾਕ ਐਕਸਟੈਂਸਨ ਐਜੂਕੇਟਰ ਬਿੱਕੀ ਕੌਰ ਨੇ ਦੱਸਿਆ ਕਿ ਸਰਕਾਰ ਦੁਆਰਾ ਇਹ ਟੈਸਟ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੀ ਰਿਪੋਰਟ ਪਾਜ਼ੇਟਿਵ ਆ ਜਾਂਦੀ ਹੈ
ਤਾਂ ਤੁਹਾਨੂੰ ਘਰ ਵਿਚ ਇਕਾਂਤਵਾਸ ਕਰ ਦਿੱਤਾ ਜਾਵੇਗਾ ਜੇਕਰ ਕੋਈ ਤਕਲੀਫ ਨਹੀਂ ਹੈ ਤਾਂ, ਇਸ ਤੋਂ ਇਲਾਵਾ ਕੋਰੋਨਾ ਫਤਿਹ ਕਿੱਟ ਵੀ ਮੁਹੱਈਆ ਕਰਵਾਈ ਜਾਵੇਗੀ ।ਜਿਸ ਵਿੱਚ ਲੋੜੀਂਦੀਆਂ ਦਵਾਈਆਂ ਮਾਸਕ ਸੈਨੇਟਾਈਜ਼ਰ ਆਦਿ ਉਪਲੱਬਧ ਹਨ। ਇਸ ਮੌਕੇ ਚਿਮਨ ਸਿੰਘ ਐਸ.ਆਈ,ਰਾਜ ਕੁਮਾਰ ਐਮ.ਐਲ.ਟੀ,ਡਾ.ਨੇਹਾ ਸਾਸ਼ਤਰੀ ,ਵਰਿੰਦਰ ਸਿੰਘ ਸੀ.ਐਚ.ਓ,ਜਗਤਾਰ ਸਿੰਘ ਮ.ਪ.ਹ.ਵ,ਅਮਿਤ ਕੁਮਾਰ ਮ.ਪ.ਹ.ਵ, ਮਨਜੀਤ ਸਿੰਘ ਮ.ਪ.ਹ.ਵ,ਗੁਰਦਿਆਲ ਕੌਰ ਏ.ਐਨ.ਐਮ,ਰਮਨਦੀਪ ਕੌਰ ਏ.ਐਨ.ਐਮ ,ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ ।