ਐਗਜ਼ੀਬੀਸ਼ਨ ਸੈਂਟਰ ਦੀ ਮਨਜ਼ੂਰੀ ਦੇਣ ਵਾਸਤੇ ਦੀਵਾਨ ਨੇ ਸੀਐਮ ਦਾ ਕੀਤਾ ਧੰਨਵਾਦ

ਨਿਊਯਾਰਕ/ ਲੁਧਿਆਣਾ, 8 ਦਸੰਬਰ (ਰਾਜ ਗੋਗਨਾ )— ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਉਦਯੋਗਿਕ ਮਾਨਚੈਸਟਰ ਲੁਧਿਆਣਾ ਚ ਇਕ ਸ਼ਾਨਦਾਰ ਐਗਜ਼ੀਬਿਸ਼ਨ ਸੈਂਟਰ ਸਥਾਪਤ ਕਰਨ ਦੀ ਮਨਜ਼ੂਰੀ ਦੇਣ ਵਾਸਤੇ ਧੰਨਵਾਦ ਪ੍ਰਗਟਾਇਆ ਹੈ. ਜਿਹੜੀ ਇੱਥੋਂ ਦੀ ਇੰਡਸਟਰੀ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਸੀ।
ਦੀਵਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਲੁਧਿਆਣਾ ਚ 300 ਕਰੋੜ ਰੁਪਏ ਦੀ ਲਾਗਤ ਨਾਲ 10000 ਸਕੁਏਅਰ ਮੀਟਰ ਖੇਤਰਫਲ ਚ ਐਗਜ਼ੀਬਿਸ਼ਨ ਹਾਲ ਤੇ ਕਨਵੈਨਸ਼ਨ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੀ ਪ੍ਰਮੁੱਖ ਹੌਜ਼ਰੀ, ਸਾਈਕਲ ਅਤੇ ਆਟੋ ਪਾਰਟਸ ਇੰਡਸਟਰੀਆਂ ਲੰਬੇ ਸਮੇਂ ਤੋਂ ਇੱਕ ਐਗਜ਼ੀਬਿਸ਼ਨ ਸੈਂਟਰ ਸਥਾਪਿਤ ਕਰਨ ਦੀ ਮੰਗ ਕਰ ਰਹੀਆਂ ਸਨ, ਜੋ ਇਸ ਐਲਾਨ ਤੋਂ ਬਾਅਦ ਜਲਦੀ ਹੀ ਪੂਰੀ ਹੋ ਜਾਵੇਗੀ।

Leave a Reply

Your email address will not be published. Required fields are marked *