ਪੰਜਾਬੀਆਂ ਨੇ ਗੁਰੂ ਸਾਹਿਬ ਦੇ ਸਵਾ ਲਾਖ ਸੇ ਏਕ ਲੜਾਉਂ ਵਾਲੇ ਵਚਨਾਂ ਤੇ ਦਿੱਤਾ ਪਹਿਰਾ

ਸ਼ੰਭੂ ਤੋਂ ਲੈ ਕੇ ਦਿੱਲੀ ਤੱਕ ਕਿਰਸਾਨੀ ਰੋਸ ਦਾ ਅੱਖੀਂ ਡਿੱਠਾ ਹਾਲ 
ਧਨੌਲਾ 28 ਸਤੰਬਰ (ਵਿਕਰਮ ਸਿੰਘ ਧਨੌਲਾ) ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਦੇ ਜਾਰੀ ਹੋਣ ਤੋਂ ਬਾਅਦ ਹੀ ਸਮੁੱਚੇ ਪੰਜਾਬ ਕਿਸਾਨਾਂ ਸਮੇਤ ਹਰ ਵਰਗ ਅੰਦਰ ਰੋਸ ਦੀ ਲਹਿਰ ਦੌੜ ਗਈ ਸੀ।  ਕਿਸਾਨਾਂ ਅਤੇ ਮਜਦੂਰ ਜਥੇਬੰਦੀਆਂ ਵਲੋਂ ਇਸ ਕਾਨੂੰਨ ਦੇ ਵਿਰੋਧ ਵਿੱਚ ਲਗਾਤਾਰ ਧਰਨੇ ਮੁਜਾਹਰੇ ਕੀਤੇ ਜਾ ਰਹੇ ਸਨ। ਪਰ ਕੇੰਦਰ ਸਰਕਾਰ ਇੱਕ ਵੀ ਕਦਮ ਪਿੱਛੇ ਹੱਟਣ ਨੂੰ ਤਿਆਰ ਨਾਂ  ਹੋਈ। ਅਖੀਰ ਪੰਜਾਬ ਵਿੱਚ ਕਿਸਾਨਾਂ ਦੀਆਂ ਸਮੂਹ ਜਥੇਬੰਦੀਆਂ ਨੇ ਦਿੱਲੀ ਜਾ ਕੇ ਰੋਸ ਮੁਜਾਹਰੇ ਕਰਨ ਦਾ ਫੈਸਲਾ ਕੀਤਾ। ਜਿਸ ਤਹਿਤ 26 ਅਤੇ 27 ਨਵੰਬਰ ਦਾ ਦਿਨ ਤੈਅ ਕੀਤਾ ਗਿਆ। 26 ਨਵੰਬਰ ਸਵੇਰ ਨੂੰ ਹਰਿਆਣਾ ਦੇ  ਦੂਜੇ ਬਾਰਡਰਾਂ ਸਮੇਤ& ਸ਼ੰਭੂ ਬਾਰਡਰ ਤੇ ਵੀ ਭਾਰੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਵਧ ਰਹੇ ਸੀ। ਪਰ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ।  ਜਿਸ ਤਹਿਤ ਪੁਲਿਸ ਵਲੋਂ ਹੰਝੂ ਗੈਸ ਵਾਲੇ ਗੋਲੇ ਅਤੇ ਗੰਦੇ ਪਾਣੀ ਦੀਆਂ ਬੌਛਾਰਾਂ ਕਿਸਾਨਾਂ ਤੇ ਕੀਤੀਆਂ ਗਈਆਂ।
ਕਿਸਾਨ ਆਗੂਆਂ ਦੇ ਨਾਲ ਆਏ ਨੌਜਵਾਨ ਕਿਸਾਨਾਂ ਨੇ ਬੜੀ ਹੀ ਦਲੇਰੀ ਨਾਲ ਪਾਣੀ ਵਾਲੀਆਂ ਤੋਪਾਂ ਦੇ ਮੂੰਹ ਮੋੜ ਦਿੱਤੇ ਅਤੇ ਸ਼ੰਭੂ ਬਾਰਡਰ ਤੇ ਸਥਿਤ ਹਰਿਆਣਾ ਪੁਲਿਸ ਦੇ ਨਾਲੇ ਨੂੰ ਤਿਤਰ-ਬਿਤਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਭਾਰੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਵੱਧਣ ਲੱਗੇ ਪਰ ਜਦੋਂ ਸ਼ਾਹਬਾਦ ਮਾਰਕੰਡਾ ਲੰਘ ਕੇ ਕਿਸਾਨਾਂ ਦਾ ਜੱਥਾ ਅੱਗੇ ਵੱਧ ਰਿਹਾ ਸੀ ਤਾਂ ਰਸਤੇ ਵਿੱਚ ਹਰਿਆਣਾ ਪੁਲਿਸ ਵਲੋਂ ਰਸਤਾ ਰੋਕਣ ਲਈ ਨਿੱਜੀ ਟਰੱਕਾਂ ਨੂੰ ਧੱਕੇ ਨਾਲ ਡਰਾਇਵਰਾਂ ਤੇ ਦਬਾਅ ਪਾ ਕੇ ਟੇਢੇ ਕਰਕੇ ਲਗਾਇਆ ਹੋਇਆ ਸੀ। ਪਹਿਲਾਂ ਕਿਸਾਨਾਂ ਅਤੇ ਸੰਘਰਸ਼ੀ ਜਥੇਬੰਦੀਆਂ ਦੇ ਆਗੂਆਂ ਵਲੋਂ ਹਰਿਆਣਾ ਪੁਲਿਸ ਨੂੰ ਰਸਤਾ ਛੱਡਣ ਲਈ ਕਿਹਾ ਗਿਆ। ਜਦੋਂ ਬਾਰ ਬਾਰ ਮਿੰਨਤਾਂ ਕਰਨ ਤੇ ਵੀ ਪੁਲਿਸ ਵਲੋਂ ਰਸਤਾ ਨਾ ਖੋਲਿਆ ਗਿਆ ਤਾਂ ਸਾਰੇ ਹੀ ਪੰਜਾਬੀਆਂ ਨੇ ਮਿਲਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਦਿੱਤੇ। ਉਸ ਤੋਂ ਬਾਅਦ ਪੁਲਿਸ ਘਬਰਾ ਗਈ ਅਤੇ ਬਿੰਨਾ ਕਿਸੇ ਟਕਰਾਓ ਦੇ ਕਿਸਾਨਾਂ ਲਈ ਦਿੱਲੀ ਜਾਣ ਦਾ ਰਸਤਾ ਛੱਡ ਦਿੱਤਾ। ਇਹ ਜੱਥਾ ਤੇਜੀ ਨਾਲ ਚੱਲਦਾ ਹੋਇਆ ਕੁਰਕਸ਼ੇਤਰ ਬਾਰਡਰ ਤੇ ਪਹੁੰਚਿਆ ਤਾਂ  ਅੱਗੇ ਪਹਿਲਾਂ ਨਾਲੋਂ ਵੀ ਵੱਧ ਗਿਣਤੀ ਪੁਲਿਸ ਬਲ ਕਿਸਾਨਾਂ ਦਾ ਰਸਤਾ ਰੋਕ ਕੇ ਖੜਾ ਸੀ।  ਜਦੋਂ ਹੀ ਕਿਸਾਨਾਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਪੁਲਿਸ ਨੇ ਪਾਣੀ ਦੀਆਂ ਤੋਪਾਂ ਦੇ ਮੂੰਹ ਕਿਸਾਨਾਂ ਵੱਲ ਖੋਲ ਦਿਤੇ।  ਪੰਜਾਬੀ ਨੌਜਵਾਨਾਂ ਵਲੋਂ ਦਲੇਰੀ ਦਾ ਸਬੂਤ ਦਿੰਦੇ ਹੋਏ ਪਹਿਲਾਂ ਤਾਂ  ਅੱਗ ਤੇ ਕਾਬੂ ਪਾਉਣ ਵਾਲੇ ਵਾਹਨ ਜੋ ਕਿ ਕਿਸਾਨਾਂ ਨੂੰ ਪਾਣੀ ਦੀ ਧਾਰ ਨਾਲ ਰੋਕ ਰਿਹਾ ਸੀ, ਉਸ ਦੇ ਵਾਲ ਹੇਠਾਂ ਵੱਲ ਖੋਲ ਦਿੱਤੇ ਅਤੇ ਉਸ ਦਾ ਸਾਰਾ ਪਾਣੀ ਕਿਸਾਨਾਂ ਦੀ ਥਾਂ ਸੜਕ ਤੇ ਹੀ ਰੁੜ ਗਿਆ। ਦੂਜੇ ਪਾਸੇ ਪਾਣੀ ਵਾਲੀ ਤੋਪ ਤੈਨਾਤ ਕੀਤੀ ਗਈ ਦਿੱਸ਼ਾ ਵੱਲ ਚੱਲਣ ਲਈ ਮਜਬੂਰ ਕੀਤਾ ਗਿਆ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਕਾਰਨ ਕਿਸਾਨ ਇੱਥੇ ਹੀ ਫਸ ਜਾਣ ਸੀ।
ਉਸ ਦੇ ਸਾਹਮਣੇ ਮੋਹਾਲੀ ਦਾ ਜਗਮੀਤ ਸਿੰਘ ਖਾਲਸਾ ਹਿੱਕ ਡਾਹ ਕੇ ਖੜਾ ਹੋ ਗਿਆ ਅਤੇ ਉਸ ਦੀਆਂ ਧਾਰਾਂ ਨੂੰ ਬੇਅਸਰ ਕਰਦੇ ਹੋਏ ਨਕਾਰਾ ਕਰ ਦਿੱਤਾ। ਉਸ ਤੋਂ ਬਾਅਦ ਮੁੱਠੀ ਭਰ ਪੰਜਾਬੀ ਨੌਜਵਾਨਾਂ ਨੇ ਇੱਕ ਇੱਕ ਕਰਕੇ ਪੁਲਿਸ ਦੇ ਬੈਰੀਕੇਡ ਅਤੇ ਪੱਥਰ ਤੇ ਥੰਮ ਚੱਕ ਕੇ ਹੇਠਾਂ ਨਾਲੇ ਵਿੱਚ ਸੁੱਟ ਦਿੱਤੇ।  ਪੰਜਾਬੀਆਂ ਦਾ ਜੋਸ਼ ਦੇਖ ਕੇ ਮੌਕੇ ਤੇ ਮੌਜੂਦ ਸੀਨੀਅਰ ਪੁਲਿਸ ਅਧੀਕਾਰੀ ਵੀ ਹੈਰਾਨ ਹੋ ਗਏ ਅਤੇ ਉਹਨਾਂ ਵਲੋਂ ਵੀ ਕਿਸਾਨਾਂ ਅੱਗੇ ਸਮਰਪਣ ਕਰ ਦਿੱਤਾ ਗਿਆ।   ਉਸ ਤੋਂ ਬਾਅਦ ਪਾਨੀਪਤ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।   ਪੁਲਿਸ ਵਲੋਂ ਹੰਝੂ ਗੈਸ ਵਾਲੇ ਗੋਲਿਆਂ ਦਾ ਮੀਹ ਵਰਾ ਦਿੱਤਾ ਗਿਆ।  ਪਰ ਨੌਜਵਾਨਾਂ ਵਲੋਂ ਉਹ ਗੋਲੇ ਵਾਪਿਸ ਪੁਲਿਸ ਉਤੇ ਸੁਟੇ ਗਏ।   ਜਿਸ ਕਾਰਨ ਪੁਲਿਸ ਕਿਸਾਨਾਂ ਤੇ ਕਾਬੂ ਪਾਉਣ ‘ਚ ਨਾਕਮਯਾਬ ਰਹੀ।  ਹੁਣ ਹਰਿਆਣਾ ਪੁਲਿਸ ਸਮਝ ਚੁੱਕੀ ਸੀ ਕਿ ਜ਼ੋਰ ਅਜਮਾਇਸ਼ ਵਿੱਚ ਉਹ ਪੰਜਾਬ ਦੇ ਜਾਇਆਂ ਤੇ ਕਦੇ ਵੀ ਕਾਬੂ ਨਹੀਂ ਪਾ ਸਕਦੇ।  ਇਸੇ ਤਹਿਤ ਖੱਟੜ ਦੀ ਪੁਲਿਸ ਵਲੋਂ ਆਪਣਾ ਪੈਂਤੜਾ ਬਦਲਦੇ ਹੋਏ।  ਰਸਤੇ ‘ਚੋਂ ਗੁਜ਼ਰ ਰਹੇ ਟਰੱਕਾਂ ਅਤੇ ਟਰਾਲਿਆਂ ਨੂੰ ਪੁੱਠੀ
  ਕਿਸਾਨਾਂ ਨੇ ਉਥੇ ਵੀ ਆਪਣੀ ਅਕਲਮੰਦੀ ਦਾ ਸਬੂਤ ਦਿੱਤਾ ।  ਜਿਸ ਤਹਿਤ ਆਪਣੇ ਵਾਹਨ ਉਲਟੀ ਦਿੱਸ਼ਾ ਵੱਲ ਦੌੜਾ ਦਿੱਤੇ ਗਏ ਅਤੇ ਪੁਲਿਸ ਵਲੋਂ ਜਾਮ ‘ਚ ਫਸਾਏ ਗਏ ਵਾਹਨ ਉੱਥੇ ਹੀ ਖ਼ੜੇ ਰਹਿ ਗਏ।  ਹਰਿਆਣਾ ਪੁਲਿਸ ਅਤੇ ਸੀਨੀਅਰ ਅਧੀਕਾਰੀਆਂ ਨੇ ਹਰ ਕੋਸ਼ਿਸ਼ ਕਰਕੇ ਦੇਖ ਲਈ ਕਿ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ। ਖੱਟੜ ਦੀ ਬੇਬੱਸ ਹੋਈ ਪੁਲਿਸ ਨੇ ਅਖੀਰ ਵਿੱਚ ਅੱਕ ਕੇ ਸੜਕ ਨੂੰ ਤਹਿਸ ਨਹਿਸ ਕਰਨ ਦਾ ਫੈਸਲਾ ਕਰ ਲਿਆ।  ਪੁਲਿਸ ਨੇ ਜੇ.ਸੀ.ਬੀ ਦੀ ਸਹਾਇਤਾ ਨਾਲ ਰੋਡ ਦੇ ਬਿਲਕੁੱਲ ਵਿੱਚਕਾਰ ਤਕਰੀਬਨ ਪੰਦਰਾਂ ਫੁੱਟ ਡੂੰਘਾ ਅਤੇ ਦੱਸ ਫੁੱਟ ਚੌੜਾ ਟੋਆ ਪੱਟ ਦਿੱਤਾ ਗਿਆ।   ਨਾਲ ਹੀ ਕਰੇਨ ਦੀ ਸਹਾਇਤਾ ਨਾਲ ਕਈ ਭਾਰੀ ਪੱਥਰ ਵੀ ਸੁੱਟੇ ਗਏ।  ਹੁਣ ਬੀ.ਜੇ.ਪੀ ਦੇ ਮੁਖ ਮੰਤਰੀ ਦੀ ਪੁਲਿਸ ਨੂੰ ਲੱਗਦਾ ਸੀ ਕਿ ਉਹਨਾਂ ਨੇ ਰਾਮ ਬਾਣ ਛੱਡ ਦਿੱਤਾ ਹੈ।  ਹੁਣ ਕਿਸਾਨ ਅੱਗੇ ਨਹੀਂ ਜਾ ਸਕਣਗੇ।  ਪਰ ਪੁਲਿਸ ਦੀਆਂ ਇਛਾਵਾਂ ਤੇ ਉਸ ਵਕਤ ਪਾਣੀ  ਫਿਰ ਗਿਆ ਜਦੋਂ ਕਿਸਾਨ ਆਪਣੀਆਂ ਟਰਾਲੀਆਂ ਵਿੱਚੋਂ ਕਹੀਆਂ ਅਤੇ ਹੋਰ ਸੰਦ ਚੱਕ ਲਿਆਏ ਅਤੇ ਮਿੱਟੀ ਦੇ ਟੋਏ ਨੂੰ ਦੇਖਦੇ ਹੀ ਦੇਖਦੇ ਇਸ ਤਰ੍ਹਾਂ ਭਰ ਦਿੱਤਾ ਜਿਵੇਂ ਕੋਈ ਬੱਚਾ ਬੰਟੇ ਖੇਡਣ ਲਈ ਬਣਾਈ ਗਈ ਖੁਤੀ ਨੂੰ ਭਰਦਾ ਹੈ।  ਟਰੈਕਟਰਾਂ ਦੀ ਸਹਾਇਤਾ ਨਾਲ ਭਾਰੀ ਪੱਥਰਾਂ ਨੂੰ ਵੀ ਰੋੜਿਆਂ ਵਾਂਗ ਰਸਤੇ ‘ਚੋਂ ਹਟਾ ਦਿੱਤਾ ਗਿਆ।  ਅਖੀਰ ਕਿਸਾਨਾਂ ਦਾ ਜੱਥਾ ਦਿੱਲੀ ਦੇ ਕੁੰਡਲੀ ਬਾਰਡਰ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ।
  ਇਹ ਸਾਰਾ ਸੰਘਰਸ਼ ਲੋਕ ਭਲਾਈ ਅਦਾਰੇ ਦੇ ਪੱਤਰਕਾਰ ਨੇ ਸਿਰਫ  ਆਪਣੀ ਅੱਖੀਂ ਦੇਖਿਆ ਹੀ ਨਹੀਂ ਸਗੋਂ ਕਿਸਾਨਾਂ ਦੇ ਨਾਲ ਬਰਾਬਰ ਪਾਣੀ ਦੀਆਂ
 ਛੱਲਾਂ, ਧੂੰਏ ਵਾਲੇ ਗੋਲੇ ਅਤੇ ਪੁਲਿਸ ਦੀਆਂ ਡਾਂਗਾ ਦਾ ਸਾਹਮਣਾ ਵੀ ਕੀਤਾ। ਇਸ ਸੰਘਰਸ਼ੀ ਸਫਰ ਦੌਰਾਨ ਉਹਨਾਂ ਦੇ ਨਾਲ ਮਹਿੰਦਰ ਪਾਲ ਸਿੰਘ ਦਾਨਗੜ,  ਜੱਗਾ
 ਸਿੰਘ,  ਬਲਦੇਵ ਸਿੰਘ, ਸਾਬਕਾ ਸੂਬੇਦਾਰ ਜਗਦੇਵ ਸਿੰਘ,  ਜਗਮੀਤ ਸਿੰਘ ਖਾਲਸਾ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।  ਇਸ ਸਾਰੇ ਸਫਰ ਦੌਰਾਨ ਜਿਥੇ ਗੁਰੂ ਗੋਬਿੰਦ ਸਿੰਘ ਜੀ  ਦੁਆਰਾ ਬਖਸ਼ੇ ਗਏ ਜੈਕਾਰੇ ਸੁਣਨ ਨੂੰ  ਮਿਲੇ ਅਤੇ ਸਵਾ ਲਾਖ ਸੇ ਏਕ ਲੜਾਉਂ ਦੇ ਬੋਲ ਸੱਚ ਹੁੰਦੇ ਦਿਖਾਈ ਦਿੱਤੇ।
ਉਥੇ ਹੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤੇ ਗ
ਏ ਲੰਗਰ ਦਾ ਦਰਿਸ਼ ਵੀ ਦੇਖਣ ਨੂੰ ਮਿਲਿਆ। ਜਿਹੜੀ ਪੁਲਿਸ ਪੰਜਾਬੀਆਂ ਤੇ ਪਾਣੀ ਅਤੇ ਡਾਂਗ ਵਰਾ ਰਹੀ ਸੀ। ਉਸੇ ਪੁਲਿਸ ਨੂੰ ਵੀ ਪੰਜਾਬੀਆਂ ਵਲੋਂ ਬਿੰਨਾੰ ਕਿਸੇ ਵੈਰ ਵਿਰੋਧ ਬਿੰਨਾਂ ਕਿਸੇ ਭੇਦਭਾਵ ਲੰਗਰ ਛਕਾਇਆ ਜਾ ਰਿਹਾ ਸੀ। ਫਿਲਹਾਲ ਦਿੱਲੀ  ਬਾਰਡਰ ਤੇ ਇੱਕ ਪਾਸੇ ਪੰਜਾਬ ਦੇ ਕਿਰਤੀ ਕਿਸਾਨ ਬੈਠੇ ਹਨ ਅਤੇ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਅਸਲੇ ਨਾਲ ਲੈਸ ਪੁਲਿਸ ਬੱਲ ਅਤੇ ਦੰਗਾ ਰੋਕੂ ਦਸਤਾ ਮੌਜੂਦ ਹੈ। ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਇਹ ਤਾਂ ਸਮਾਂ ਹੀ ਦੱਸੇ ਗਾ ਪਰ ਇੱਕ ਵਾਰ ਪੰਜਾਬ ਦੇ ਕਿਸਾਨਾਂ ਨੇ ਗੁਰੂ ਸਾਹਿਬ ਦੇ ਸਵਾ ਲਾਖ ਸੇ ਏਕ ਲੜਾਊੰ ਵਾਲੇ ਬਚਨਾਂ ਤੇ ਪਹਿਰਾ ਦੇ ਦਿੱਤਾ ਹੈ।

3 thoughts on “ਪੰਜਾਬੀਆਂ ਨੇ ਗੁਰੂ ਸਾਹਿਬ ਦੇ ਸਵਾ ਲਾਖ ਸੇ ਏਕ ਲੜਾਉਂ ਵਾਲੇ ਵਚਨਾਂ ਤੇ ਦਿੱਤਾ ਪਹਿਰਾ

  1. 也許是被白若眼神裡的鄙夷給刺激到了,光頭男的表情瞬間變得很是難看,當白若經過自己的身邊,伸手就要去抓白若的胳膊。

Leave a Reply

Your email address will not be published. Required fields are marked *