ਤਰਨਤਾਰਨ 12/ ਨਵੰਬਰ ( ਦਲਬੀਰ ਉਧੋਕੇ ) ਪਟਰੋਲ ਪੰਪ ਵਾਲਿਆ ਤੇ ਡੀਜਲ ਘੱਟ ਪਾਉਣ ਦਾ ਕਿਸਾਨਾਂ ਤੇ ਕਿਸਾਨ ਸੰਘਰਸ਼ ਕਮੇਟੀ ਨੇ ਲਗਾਇਆ ਅਣਮਿਥੇ ਸਮੇ ਲਈ ਧਰਨਾ । ਬੀਤੇ ਕੱਲ ਕਰੀਬ 9 ਵਜੇ ਕਰੀਬ ਨੇਹੜੇ ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਜਗਰੂਪ ਸਿੰਘ ਪੁੱਤਰ ਬੇਅੰਤ ਸਿੰਘ ਤੇ ਉਸ ਦੇ ਨਾਲ ਹੋਰ ਕਿਸਾਨ ਮਲੂਕ ਸਿੰਘ ਆਪਣੇ ਟਰੈਕਟਰ ਤੇ ਡਰੱਮ ਰੱਖ ਕੇ ਕਣਕ ਦੀ ਬਿਜਾਈ ਲਈ ਸਥਾਨਕ ਕਸਬਾ ਚੋਹਲਾ ਸਾਹਿਬ ਤੇ ਸਰਹਾਲੀ ਰੋਡ ਤੇ ਬਾਹਰਵਾਰ ਬਮਰਾਹ ਹਮਾਰਾ ਪੰਪ ਤੋ ਦੱਸ ਹਜਾਰ ਰੁਪਏ ਦਾ ਡੀਜਲ ਪੁਆ ਕੇ ਜਦੋ ਘਰ ਨੂੰ ਵਾਪਸ ਆਉਣ ਲੱਗੇ ਤਾ ਕਿਸਾਨਾਂ ਨੂੰ ਸੱਕ ਪੈਣ ਤੇ ਪੰਪ ਦੇ ਮਾਲਕ ਅਤੇ ਉਸ ਦੇ ਕਰਿੰਦੇ ਤੇ ਉਹਣਾ ਨੇ 137 ਲੀਟਰ 67 ਪੁਆਇੰਟ ਤੇ ਘੱਟ ਡੀਜਲ ਪਾਇਆ ਉਸੇ ਸਮੇਂ ਹੀ ਉਹਣਾ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਗਿਣਤੀ ਲਈ ਖਾਲੀ ਡਰੰਮ ਮੰਗਵਾਇਆ ਤਾ ਉਸ ਵਿੱਚੋ 26 ਲੀਟਰ ਘੱਟ ਡੀਜਲ ਪਾਇਆ ਗਿਆ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਉਹਨਾ ਉਸੇ ਵੇਲੇ ਐਸ ਡੀ ਐਮ ਸਾਹਿਬ ਤਰਨ ਤਾਰਨ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਤੇ ਸਥਾਨਕ ਪੁਲਿਸ ਸਟੇਸ਼ਨ ਨਾਲ ਸੰਪਰਕ ਕਰ ਕੇ ਮੋਕਾ ਵੇਖਣ ਲਈ ਕਿਹਾ ਤਾ ਧਰਨੇ ਤੋ ਮੋਕਾ ਦੇਖਣ ਲਈ ਮਨਜੀਤ ਸਿੰਘ ਚੋਹਾਨ ਪਟੋਰਲੀਅਮ ਅਫਸਰ ਤਰਨਤਾਰਨ ਅਤੇ ਮੁੱਖ ਠਾਣਾ ਅਫਸਰ ਚੋਹਲਾ ਸਾਹਿਬ ਮੈਡਮ ਸੋਨਮਦੀਪ ਕੌਰ ਆਪਣੇ ਕਰਮਚਾਰੀਆਂ ਸਮੇਤ ਪੁਜੇ ਤਾ ਉਹਣਾ ਕਿਹਾ ਕਿ ਮਸ਼ੀਨਾਂ ਚੈਕ ਕਰਕੇ ਜੋ ਬਣਦੀ ਸਖਤ ਤੋ ਸਖਤ ਕਾਰਵਾਈ ਕਰਨਗੇ ਤੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣਗੇ !