ਦੀਵਾਲੀ,ਗੁਰਪੂਰਬ, ਕ੍ਰਿਸਮਸ, ਅਤੇ ਨਵੇ ਸਾਲ ਤੇ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਵੱਲੋਂ ਨਵੇ ਹੁਕਮ ਜਾਰੀ 

ਭੁਲੱਥ, 12 ਨਵੰਬਰ ( ਅਜੈ ਗੋਗਨਾ )— ਜਿਲ੍ਹਾ ਮਜਿਸਟਰੇਟ ਕਪੂਰਥਲਾ ਦੀਪਤੀ ਉੱਪਲ਼ ਆਈ.ਏ.ਐਸ ਨੇ ਮੌਜੂਦਾ ਸਮੇਂ ਦੋਰਾਨ ਆਮ ਤੋਰ ਤੇ ਲੋਕ ਤਿਉਹਾਰ ਅਤੇ ਸਮਾਗਮ ਮਨਾਉਣ ਲਈ ਪਟਾਕੇ/ ਆਤਿਸ਼ਬਾਜੀ ਦੀ ਵਰਤੋਂ ਕਰਦੇ ਹਨ। ਜਿੱਥੇ ਇੰਨਾਂ ਨੂੰ ਚਲਾਉਣ ਲਈ ਸ਼ੋਰ ਸ਼ਰਾਬਾਂ ਹੁੰਦਾ ਹੈ। ਨਾਲੇ ਉੱਥੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਜਿਸ ਨਾਲ ਅਮਨ/ ਕਾਨੂੰਨ ਦੇ ਭੰਗ ਹੋਣ ਦਾ ਖਤਰਾ ਰਹਿੰਦਾ ਹੈ। ਇਸ ਤੋ ਇਲਾਵਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦਾ ਹੁਕਮ ਸੀ.ਡਬਲਯੂ.ਪੀ 23548 ਆਫ਼ 2017 ਅਤੇ ਗੋਰਮਿੰਟ ਆਫ ਪੰਜਾਬ ਰਾਹੀਂ ਦੀਵਾਲੀ/ ਗੁਰਪੂਰਬ ਅਤੇ ਹੋਰ ਤਿਉਹਾਰਾਂ ਦੇ ਮੋਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਡੀ.ਸੀ ਕਪੂਰਥਲਾ ਦੀਪਤੀ ਉੱਪਲ਼ ਜਿਲ੍ਹਾ ਮਜਿਸਟਰੇਟ ਕਪੂਰਥਲਾ ਵੱਲੋਂ ਫੋਜਦਾਰੀ ਜ਼ਾਬਤਾ 1973 ਦੀ ਧਾਰਾ 144 ਤਾਹਿਤ ਅਤੇ ਪ੍ਰਾਪਤ ਹੋਰ ਅਧਿਕਾਰਾਂ ਦੀ ਵਰਤੋ ਅ ਜਾਰੀ ਕਰਦੇ ਹੋਏ ਜਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਆਤਿਸ਼ਬਾਜੂ ਹੇਠ ਲਿਖੇ ਹੁਕਮਾਂ ਅਨੁਸਾਰ ਚਲਾਏ ਜਾਣਗੇ|

ਨਿਰਧਾਰਤ ਸਮਾਂ ਹੋਣ ਤੋ ਪਹਿਲਾ ਪਟਾਕੇ ਆਤਿਸ਼ਬਾਜੀ ਚਲਾਉਣ ਤੇ ਪਾਬੰਦੀ ਰਹੇਗੀ।ਸਮਾਂ ਦੀਵਾਲੀ 14-11-2020 , 8 ਤੋ 10:00 , ਗੁਰਪੂਰਬ, 30-11-2020 4:00 ਤੋ 5:00
ਅਤੇ 9:00 ਤੋ 10:00 , ਕ੍ਰਿਸਮਸ 25-12-2020 ਰਾਤ 1:55 ਤੋ 26-12-2020 ਰਾਤ 12:30 ਵਜੇ ਤੱਕ 35 ਮਿੰਟ ਦਾ ਸਮਾਂ ਹੋਵੇਗਾ ।ਅਤੇ ਨਵਾਂ ਸਾਲ 31-12-2020, 01-01-2021 11:55 ਤੋ 12:30 ਵਜੇ ਤੱਕ ਦਾ ਸਮਾਂ ਹੋਵੇਗਾ ।

Leave a Reply

Your email address will not be published. Required fields are marked *