ਸੀਨੀਅਰ ਕਾਂਗਰਸੀ ਆਗੂ ਮੱਖਣਜੀਤ ਸਿੰਘ ਦੁੱਲੇਵਾਲਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸਿਪ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ 

-ਪਾਰਟੀ ਵਿੱਚ ਚੰਗੇ ਵਰਕਰਾਂ ਨਾ ਕਦਰ ਨਾ ਕੋਈ ਸੁਣਵਾਈ – ਦੁੱਲੇਵਾਲਾ
ਬਠਿੰਡਾ 9 ਨਵੰਬਰ (ਮੱਖਣ ਸਿੰਘ ਬੁੱਟਰ) : ਹਲਕਾ ਰਾਮਪੁਰਾ ਫੂਲ ਦੇ ਪਿੰਡ ਦੁੱਲੇਵਾਲਾ ਦੇ ਸੀਨੀਅਰ ਕਾਂਗਰਸੀ ਆਗੂ, ਮੌਜੂਦਾ ਪੰਚਾਇਤ ਮੈਂਬਰ ਅਤੇ ਮਾਰਕੀਟ ਕਮੇਟੀ ਮੈਂਬਰ ਮੱਖਣਜੀਤ ਸਿੰਘ ਧਾਲੀਵਾਲ ਨੇ ਕਾਂਗਰਸ ਦੀ ਮੁੱਢਲੀ ਮੈਂਬਰਸਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।ਉਨਾਂ ਨੇ ਇਹ ਜਾਣਕਾਰੀ ਆਪਣੇ ਫੋਨ ਕਾਲ ਰਾਹੀਂ ਦਿੱਤੀ।ਉਨਾਂ ਦੱਸਿਆ ਕਿ ਇਹ ਫੈਸਲਾ ਕਾਂਗਰਸ ਦੇ ਲੀਡਰਾਂ ਦੀਆਂ ਗਲਤ ਨੀਤੀਆਂ ਕਾਰਨ ਲਿਆ ਹੈ।  ਕਿਉਂਕਿ ਕਾਂਗਰਸ ਪਾਰਟੀ ਵਿੱਚ ਟਕਸਾਲੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਹਲਕੇ ਅੰਦਰ ਕੁਝ ਪਾਰਟੀ ਵਰਕਰ ਆਪਣੀਆਂ ਮਨਮਰਜੀਆਂ ਕਰ ਰਹੇ ਹਨ ਜੋ ਕਦਾਚਿੱਤ ਬਰਦਾਸਤ ਨਹੀ।ਉਨਾਂ ਕਿਹਾ ਕਿ ਪਾਰਟੀ ਵਿੱਚ ਚੰਗੇ ਵਰਕਰਾਂ ਦੀ ਕਦਰ ਨਹੀ ਅਤੇ ਕਿਸੇ ਦੀ ਦੀ ਕੋਈ ਸੁਣਵਾਈ ਨਹੀ ਹੋ ਰਹੀ ਅਤੇ ਉਨਾਂ ਕਿਹਾ ਕਿ ਕਾਂਗਰਸ ਵਿਕਾਸ਼ ਦੇ ਨਾ ਤੇ ਡਰਾਮੇਬਾਜੀ ਕਰ ਰਹੀ ਹੈ।ਜਿਸ ਨੂੰ ਲੈ ਕੇ ਮੈਂ ਇਹ ਕਾਂਗਰਸ ਪਾਰਟੀ ਛੱਡਣ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਦਾ ਫੈਸਲਾ ਕੀਤਾ ਹੈ।ਜਿਕਰਯੋਗ ਹੈ ਕਿ ਮੱਖਣਜੀਤ ਸਿੰਘ ਦੁੱਲੇਵਾਲਾ ਹਲਕਾ ਰਮਪੁਰਾ ਫੂਲ ਦੇ ਸਿਰਕੰਢ ਲੀਡਰਾਂ ਵਿੱਚੋਂ ਇੱਕ ਹਨ  ਅਤੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਅਤਿ ਨਜਦੀਕੀ ਮੰਨਿਆ ਜਾਂਦਾ ਹੈ ਅਤੇ ਕਾਂਗਰਸ ਨੂੰ ਹਲਕਾ ਰਾਮਪੁਰਾ ਫੂਲ ਵਿੱਚ ਇਹ ਪਹਿਲਾ ਝਟਕਾ ਲੱਗਾ ਹੈ ਜਿਸ ਨਾਲ ਕਾਂਗਰਸ ਪਾਰਟੀ ਨੂੰ ਛੰਨ ਲੱਗ ਲੱਗੀ ਹੈ। ਉਨਾਂ ਕਿਹਾ ਕਿ ਮੇਰੇ ਵਰਗੇ ਹੋਰ ਪਤਾ ਨੀ ਕਿੰਨੇ ਵਰਕਰ ਕਾਂਗਰਸ ਤੋਂ ਦੁਖੀ ਹਨ ਜੋ ਪਾਰਟੀ ਤੋਂ ਕਿਨਾਰਾ ਕਰਨ ਲਈ ਸਮੇਂ ਦੀ ਉਡੀਕ ਵਿੱਚ ਹਨ।

Leave a Reply

Your email address will not be published. Required fields are marked *