ਨਿਊਯਾਰਕ/ ਬਰੈਂਪਟਨ 9 ਨਵੰਬਰ( ਰਾਜ ਗੋਗਨਾ/ ਕੁਲਤਰਨ ਪਧਿਆਣਾ )- ਕੈਨੇਡਾ ਦੀ ਯੌਰਕ ਪੁਲਿਸ ਨੇ ਇੱਕ ਬਰੈਂਪਟਨ ਦੇ 55 ਸਾਲਾਂ ਟਰੱਕ ਡਰਾਈਵਰ ਸੁੱਚਾ ਸਿੰਘ ਨੂੰ ਗ੍ਰਿਫਤਾਰ ਤੇ ਦੋਸ ਆਇਦ ਕੀਤੇ ਹਨ ਜੋ ਉਸ ਨੇ ਮਿੱਤੀ 6 ਨਵੰਬਰ ਨੂੰ ਬਰੈਂਪਟਨ ਦੇ ਲਾਗਲੇ ਸ਼ਹਿਰ ਵਾੱਨ ਵਿਖੇ ਇੱਕ ਰਾਹਗੀਰ ਨੂੰ ਟਰੱਕ ਨਾਲ ਟੱਕਰ ਮਾਰਨ ਤੋਂ ਬਾਅਦ ਘਟਨਾ ਸਥਾਨ ਤੋਂ ਭੱਜ ਗਿਆ ਸੀ। ਇਸ ਟੱਕਰ ਵਿੱਚ ਟੋਰਾਂਟੋ ਦੇ ਇਕ 52 ਸਾਲਾ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ ਸੀ।ਇਸੇ ਸਿਲਸਿਲੇ ਵਿੱਚ ਸੁੱਚਾ ਸਿੰਘ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਬਰੈਂਪਟਨ ਦਾ ਟਰੱਕ ਡਰਾਈਵਰ ਰਾਹਗੀਰ ਨੂੰ ਟੱਕਰ ਮਾਰਨ ਤੇ ਮੌਕੇ ਤੋਂ ਭੱਜਣ ਦੇ ਦੋਸ਼ ਹੇਠ ਚਾਰਜ਼
